02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਕੈਂਬਰਿਜ ਸਕੂਲ ਵਿਖੇ ਸਾਇੰਸ ਓ ਮੇਨੀਆ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 21-11-2025
ਫਗਵਾੜਾ, 20 ਨਵੰਬਰ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਜਮਾਤ ਪਹਿਲੀ ਤੇ ਦੂਸਰੀ ਦੇ ਵਿਦਿਆਰਥੀਆਂ ਲਈ ਸਕੂਲ 'ਚ ਦੋ ਦਿਨਾਂ ਵਾਸਤੇ 'ਸਾਇੰਸ ਓ ਮੇਨੀਆ' ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ 'ਚ ਜਗਿਆਸਾ, ਰਚਨਾਤਮਕਤਾ ਤੇ ਆਪਣੇ ਹੱਥਾਂ ਨਾਲ ਪ੍ਰਯੋਗ ਕਰਕੇ ਸਿੱਖਣ, ਵਿਗਿਆਨਿਕ ਸੋਚ ਦੀ ਨੀਂਹ ਰੱਖਣ ਤੇ ਭਵਿੱਖ ਲਈ ਨਵੇਂ ਵਿਚਾਰਕਾ ਨੂੰ ਤਿਆਰ ਕਰਨਾ ਸੀ | ਇਸ ਦੌਰਾਨ ਛੋਟੇ ਛੋਟੇ ਵਿਦਿਆਰਥੀਆਂ ਨੇ ਵਿਭਿੰਨ ਵਿਗਿਆਨਿਕ ਪ੍ਰਯੋਗਾ ਦਾ ਪ੍ਰਦਰਸ਼ਨ ਕਰਕੇ ਉਨ੍ਹਾਂ ਬਾਰੇ ਸਕੂਲ ਸ਼ਬਦਾਂ 'ਚ ਸਮਝਾਇਆ | ਵਿਦਿਆਰਥੀਆਂ ਦੀ ਉਤਸੁਕਤਾ ਤੇ ਸਪਸ਼ਟ ਪ੍ਰਦਰਸ਼ਨ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ, ਜਦੋਂ ਵਿਦਿਆਰਥੀਆਂ ਨੇ ਆਤਮ ਵਿਸ਼ਵਾਸ ਤੇ ਜਗਿਆਸਾ ਦੇ ਨਾਲ ਆਪਣੇ ਪ੍ਰਯੋਗ ਪੇਸ਼ ਕੀਤੇ ਤਾਂ ਸਾਇੰਸ ਪਾਠਸ਼ਾਲਾ ਦਾ ਮਾਹੌਲ ਊਰਜਾ ਤੇ ਉਤਸ਼ਾਹ ਨਾਲ ਭਰ ਗਿਆ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਵਿਦਿਆਰਥੀਆਂ ਤੇ ਸਿੱਖਿਅਕਾਂ ਦੋਨਾਂ ਦੇ ਯਤਨਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅਨੁਭਵ ਨਹੀਂ ਸਿੱਖਣਾ ਤੇ ਜਗਿਆਸਾ ਆਧਾਰਿਤ ਪ੍ਰਯੋਗ ਹੀ ਨਵੀਂ ਸਿੱਖਿਆ ਨੀਤੀ ਦੇ ਆਧਾਰ ਹਨ |
ਪਿਛਲੀ ਖ਼ਬਰ ਲੱਖਪੁਰ ਵਿਖੇ 350 ਸਾਲਾ ਸ਼ਤਾਬਦੀ ਸਮਾਗਮਾਂ ਸੰਬੰਧੀ ਧਾਰਮਿਕ ਸਮਾਗਮ 30 ਨੂੰ ਅਗਲੀ ਖ਼ਬਰ ਗੰਦੇ ਛੱਪੜਾਂ 'ਚ ਹਾਈਸੈਂਥ ਬੂਟੀ ਅਤੇ ਝਾੜੀਆਂ ਦੀ ਸਫਾਈ ਲਈ ਦਵਾਈ ਦਾ ਛਿੜਕਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।