02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਗੰਦੇ ਛੱਪੜਾਂ 'ਚ ਹਾਈਸੈਂਥ ਬੂਟੀ ਅਤੇ ਝਾੜੀਆਂ ਦੀ ਸਫਾਈ ਲਈ ਦਵਾਈ ਦਾ ਛਿੜਕਾ ਕੀਤਾ

ਅਜੀਤ ਡੈਸਕ 21-11-2025
ਤਲਵੰਡੀ ਚੌਧਰੀਆਂ, 20 ਨਵੰਬਰ (ਪਰਸਨ ਲਾਲ ਭੋਲਾ)-ਸਰਪੰਚ ਬਲਵਿੰਦਰ ਸਿੰਘ ਲੱਡੂ ਵੱਲੋਂ ਸਮੁੱਚੀ ਪੰਚਾਇਤ ਦੇ ਸਹਿਯੋਗ ਨਾਲ ਅੱਜ ਛੱਪੜਾਂ |ਚੋਂ ਹਾਈਸੈਂਥ ਬੂਟੀ (ਜਲਕੁੰਭੀ ਬੂਟੀ) ਅਤੇ ਹੋਰ ਝਾੜੀਆਂ ਦੇ ਖ਼ਾਤਮੇ ਲਈ ਟਰੈਕਟਰ ਦੀ ਸਹਾਇਤਾ ਨਾਲ ਦਵਾਈ ਦਾ ਛਿੜਕਾਅ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਬਲਵਿੰਦਰ ਸਿੰਘ ਲੱਡੂ ਨੇ ਦੱਸਿਆ ਕਿ ਛੱਪੜਾਂ ਦੀ ਸਫਾਈ ਬਹੁਤ ਜ਼ਰੂਰੀ ਹੈ | ਜਦੋਂ ਓਵਰਫਲੋ ਛੱਪੜਾਂ ਦਾ ਪਾਣੀ ਮੋਟਰਾਂ ਰਾਹੀਂ ਕਿਸਾਨਾਂ ਦੇ ਖੇਤਾਂ ਨੂੰ ਦਿੱਤਾ ਜਾਂਦਾ ਹੈ ਤਾਂ ਇਹ ਬੂਟੀ ਅਤੇ ਝਾੜੀਆਂ ਪਾਈਪਾਂ ਵਿਚ ਅਟਕਾ ਪਾਉਂਦੀਆਂ ਹਨ ਦੂਜਾ ਇਹਨਾਂ ਝਾੜੀਆਂ ਕਰਕੇ ਜ਼ਹਿਰੀਲੇ ਜੀਵ ਜੰਤੂ ਪੈਦਾ ਹੁੰਦੇ ਹਨ | ਸੱਪਾਂ ਅਤੇ ਹੋਰ ਜ਼ਹਿਰੀਲੇ ਕੀੜਿਆਂ ਨੂੰ ਇਹ ਝਾੜੀਆਂ ਪਨਾਹ ਦਿੰਦੀਆਂ ਹਨ | ਇਸ ਮੌਕੇ ਤੇ ਸਰਵਣ ਸਿੰਘ ਬਾਵਾ ਸਮਾਜ ਸੇਵੀ, ਨਰਿੰਦਰ ਸਿੰਘ ਜੋਸਨ ਸਮਾਜ ਸੇਵੀ, ਤਰਸੇਮ ਸਿੰਘ ਜੋਸਨ, ਮੈਂਬਰ ਪੰਚਾਇਤ ਸਰਬਜੀਤ ਸਿੰਘ ਸੱਬਾ, ਬਲਜੀਤ ਸਿੰਘ ਬਾਜਵਾ ਤੇ ਮਾਸਟਰ ਬਲਵਿੰਦਰ ਸਿੰਘ ਓਠੀ ਦੋਵੇਂ ਬਲਾਕ ਕੁਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਜੀਤ ਸਿੰਘ ਸੀਨੀਅਰ ਆਗੂ, ਜਸਵੰਤ ਸਿੰਘ ਭੋਲਾ, ਜਰਨੈਲ ਸਿੰਘ ਜੋਸਨ ਆਗੂ ਆਪ, ਹਰਜੀਤ ਸਿੰਘ ਰਾਣਾ ਸੁਆਮੀ, ਸੁਵਿੰਦਰ ਸਿੰਘ ਨੰਬਰਦਾਰ, ਅਮਰਦੀਪ ਮਨੀ, ਰਣਜੀਤ ਸਿੰਘ ਸੰਧੂ, ਬੁੱਧੂ, ਪੂਰਨ ਸਿੰਘ ਚੰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੈਂਬਰਿਜ ਸਕੂਲ ਵਿਖੇ ਸਾਇੰਸ ਓ ਮੇਨੀਆ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮੁਹੱਲਾ ਪ੍ਰੇਮਪੁਰਾ ਵਿਖੇ ਗੁਰਮਤਿ ਸਮਾਗਮ 22 ਤੋਂ 25 ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।