02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਅਮਨਪ੍ਰੀਤ ਸਿੰਘ ਲੋਹਟ ਨੇ ਜਿੱਤਿਆ ਗੋਲਡ ਮੈਡਲ

ਚੰਡੀਗੜ੍ਹ, 2 ਅਕਤੂਬਰ (ਕੁਲਦੀਪ ਸਿੰਘ ਲੋਹਟ)- ਅਦਾਰਾ ਅਜੀਤ ਦੇ ਵੈੱਬ ਟੀ.ਵੀ ਦੇ ਪੱਤਰਕਾਰ ਕੁਲਦੀਪ ਸਿੰਘ...

ਅਜੀਤ ਡੈਸਕ 02-10-2026

ਚੰਡੀਗੜ੍ਹ, 2 ਅਕਤੂਬਰ (ਕੁਲਦੀਪ ਸਿੰਘ ਲੋਹਟ)- ਅਦਾਰਾ ਅਜੀਤ ਦੇ ਵੈੱਬ ਟੀ.ਵੀ ਦੇ ਪੱਤਰਕਾਰ ਕੁਲਦੀਪ ਸਿੰਘ ਲੋਹਟ ਦੇ ਪੁੱਤਰ ਅਮਨਪ੍ਰੀਤ ਸਿੰਘ ਨੇ ਜਰਖੜ ਹਾਕੀ ਅਕੈਡਮੀ ਵਲੋਂ ਅੰਡਰ-17 ਵਰਗ ਵਜੋਂ ‘ਖੇਡਾਂ ਵਤਨ ਪੰਜਾਬ ਦੀਆਂ’ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਅਮਨਪ੍ਰੀਤ ਸਿੰਘ ਦੀ ਇਹ ਪ੍ਰਾਪਤੀ ਕੁਲਦੀਪ ਸਿੰਘ ਲੋਹਟ ਅਤੇ ਅਜੀਤ ਪਰਿਵਾਰ ਲਈ ਵੀ ਮਾਣ ਦੀ ਗੱਲ ਹੈ।

ਅਮਨਪ੍ਰੀਤ ਸਿੰਘ ਤੋਂ ਭਵਿੱਖ ਵਿਚ ਹੋਰ ਵੱਡੀਆਂ ਖੇਡ ਪ੍ਰਾਪਤੀਆਂ ਦੀਆਂ ਢੇਰ ਸਾਰੀਆਂ ਉਮੀਦਾਂ ਹਨ ਅਤੇ ਕਾਮਨਾ ਹੈ ਕਿ ਅਮਨਪ੍ਰੀਤ ਸਿੰਘ ਆਪਣੀ ਮਿਹਨਤ ਤੇ ਖੇਡ ਪ੍ਰਤਿਭਾ ਦੇ ਦਮ ’ਤੇ ਆਪਣੇ ਮਾਪਿਆਂ ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਰੌਸ਼ਨ ਕਰੇ।
                                         

ਪਿਛਲੀ ਖ਼ਬਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਮੌਕੇ ਲੱਖਾਂ ਸੈਲਾਨੀਆਂ ਨੇ ਰੀਟਰੀਟ ਸੈਰਾਮਨੀ ਦਾ ਮਾਣਿਆ ਆਨੰਦ ਅਗਲੀ ਖ਼ਬਰ ਬਲਜੀਤ ਕੌਰ ਨੂੰ ₹1 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ- ਮੁੱਖ ਮੰਤਰੀ ਮਾਨ