04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਲਾਇਲਪੁਰ ਖ਼ਾਲਸਾ ਕਾਲਜ 'ਚ ਲਾਇਬ੍ਰੇਰੀ ਹਫ਼ਤੇ ਨੂੰ ਸਮਰਪਿਤ ਕਰਵਾਏ 2 ਰੋਜ਼ਾ ਸਮਾਗਮ 'ਚ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ

ਅਜੀਤ ਡੈਸਕ 21-11-2025
ਕਪੂਰਥਲਾ, 20 ਨਵੰਬਰ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਲਾਇਬ੍ਰੇਰੀ ਕਲੱਬ ਵਲੋਂ ਲਾਇਬ੍ਰੇਰੀ ਹਫ਼ਤੇ ਨੂੰ ਸਮਰਪਿਤ 2 ਰੋਜ਼ਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਪੋਸਟਰ ਬਣਾਉਣ, ਲੇਖ ਲਿਖਣ, ਬੁੱਕ ਕਵਰ ਡਿਜ਼ਾਈਨਿੰਗ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀਆਂ ਨੇ ਲਾਇਬ੍ਰੇਰੀ, ਕਿਤਾਬਾਂ ਅਤੇ ਪੜ੍ਹਨ ਸੰਸਕ੍ਰਿਤੀ ਮਹੱਤਤਾ ਨੂੰ ਉਭਾਰਦੇ ਆਕਰਸ਼ਿਤ ਪੋਸਟਰ ਤਿਆਰ ਕੀਤੇ | ਇਸੇ ਤਰ੍ਹਾਂ ਲੇਖ ਲਿਖਣ ਦੇ ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ, ਗਿਆਨ ਸਾਂਝਾ ਕਰਨ ਤੇ ਲਾਇਬ੍ਰੇਰੀ ਦੀ ਭੂਮਿਕਾ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ | ਬੁੱਕ ਕਵਰ ਡਿਜ਼ਾਈਨ 'ਚ ਵਿਦਿਆਰਥੀਆਂ ਨੇ ਡਿਜੀਟਲ ਟੂਲਾਂ ਦੀ ਮਦਦ ਨਾਲ ਆਪਣੀ ਸਿਰਜਣਾਤਮਿਕਤਾ ਨੂੰ ਨਿਖਾਰਿਆ | ਲੇਖ ਲਿਖਣ ਦੇ ਮੁਕਾਬਲੇ ਵਿਚ ਤਾਨੀਆ ਨੇ ਪਹਿਲਾ, ਨਵਰੋਜ ਕੌਰ ਨੇ ਦੂਜਾ, ਬਲਵਿੰਦਰ ਕੌਰ ਨੇ ਤੀਜਾ, ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਨਵਦੀਪ ਕੌਰ ਨੇ ਪਹਿਲਾ, ਹਰਸ਼ਦੀਪ ਸਿੰਘ ਨੇ ਦੂਜਾ ਤੇ ਹਰਗੁਣ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਬੁੱਕ ਕਵਰ ਡਿਜ਼ਾਈਨਿੰਗ ਦੇ ਮੁਕਾਬਲੇ ਵਿਚ ਹਰਕੀਰਤ ਸਿੰਘ ਨੇ ਪਹਿਲਾ, ਅਵਤਾਰ ਸਿੰਘ ਨੇ ਦੂਜਾ ਤੇ ਜੋਬਨਪ੍ਰੀਤ ਸਿੰਘ ਨੇ ਤੀਜਾ ਸਥਾਨ ਲਿਆ | ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਵਲੋਂ ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਵਿਦਿਆਰਥੀਆਂ ਦੀ ਪੜ੍ਹਨ ਦੀ ਆਦਤ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਕਾਲਜ ਦੀ ਸਹਾਇਕ ਲਾਇਬ੍ਰੇਰੀਅਨ ਸਾਵਿੱਤਰੀ ਨੇ ਲਾਇਬ੍ਰੇਰੀਅਨ ਹਫ਼ਤੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਤੇ ਲਾਇਬ੍ਰੇਰੀ ਵਿਚ ਆਉਣ ਲਈ ਕਿਹਾ | ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਲਾਇਬ੍ਰੇਰੀ ਕਲੱਬ ਕੋਆਰਡੀਨੇਟਰਾਂ ਵਲੋਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਕਾਲਜ ਦੇ ਪਿ੍ੰਸੀਪਲ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਵਰਿੰਦਰ ਕੌਰ, ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਪ੍ਰਭਜੋਤ ਕੌਰ, ਪ੍ਰੋ. ਕੰਚਨ ਗੁਪਤਾ ਨੇ ਵਿਸ਼ੇਸ਼ ਯੋਗਦਾਨ ਪਾਇਆ |
ਪਿਛਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਿਹੈ-ਰਾਣਾ ਇੰਦਰਪ੍ਰਤ... ਅਗਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਵਿਖੇ ਸਾਲਾਨਾ ਖੇਡ ਮੇਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।