ਭੁਲੱਥ, 20 ਨਵੰਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਅਤੇ ਬਲਾਕ ਪ੍ਰਧਾਨ ਪੂਰਨ ਸਿੰਘ ਖੱਸਣ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੁੱਖ ਸਾਗਰ ਬੇਰੀਆਂ ਵਿਖੇ ਹੋਈ | ਇਸ ਮੀਟਿੰਗ ਵਿਚ ਕਿਸਾਨੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੂੰ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਹੜ੍ਹਾਂ ਨਾਲ ਝੋਨਾ, ਕਮਾਦ ਤੇ ਹੋਰ ਫ਼ਸਲਾਂ ਡੁੱਬ ਗਈਆਂ, ਪੈਲੀਆਂ ਵਿਚ ਰੇਤਾ ਭਰ ਗਈ, ਮਕਾਨ ਰੁੜ੍ਹ ਗਏ ਅਤੇ ਪਸ਼ੂਆਂ ਤੇ ਹੋਰ ਸਾਮਾਨ ਦਾ ਨੁਕਸਾਨ ਹੋਇਆ ਉਸ ਦਾ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ | ਸਰਕਾਰ ਨੇ ਆਪਣੇ ਚਹੇਤਿਆਂ ਨੂੰ ਮੁਆਵਜ਼ਾ ਦੇ ਦਿੱਤਾ | ਉਨ੍ਹਾਂ ਯੂਨੀਅਨ ਵਲੋਂ ਮੰਗ ਕਰਦੇ ਹੋਏ ਕਿਹਾ ਕਿ ਸਾਰਿਆਂ ਕਿਸਾਨਾਂ ਨੂੰ ਇੱਕੋ ਜਿਹਾ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਜੋ ਗੰਨੇ ਦਾ ਬਕਾਇਆ 200 ਕਰੋੜ ਖੰਡ ਮਿੱਲਾਂ ਵੱਲ ਰਹਿੰਦਾ ਹੈ ਉਹ ਜਲਦੀ ਖਾਤੇ ਵਿਚ ਪਾਏ ਜਾਣ ਤੇ ਗੰਨਾ ਮਿੱਲਾਂ ਨੂੰ ਸਰਕਾਰ ਤੇ ਪ੍ਰਾਈਵੇਟ ਵਾਲੇ ਜਲਦੀ ਚਲਾਉਣ | ਉਨ੍ਹਾਂ ਕਿਹਾ ਕਿ ਯੂਰੀਆ ਖਾਦ ਦੀ ਵੀ ਬਹੁਤ ਵੱਡੀ ਪੱਧਰ ਤੇ ਕਿਸਾਨਾਂ ਨੂੰ ਘਾਟ ਆ ਰਹੀ ਹੈ ਅਤੇ ਦੁਕਾਨਦਾਰ ਨਾਲ ਖਾਦ ਤੇ ਹੋਰ ਸਮਾਨ ਧੱਕੇ ਨਾਲ ਦੇ ਰਹੇ ਹਨ ਉਨ੍ਹਾਂ ਦੀ ਪੜਤਾਲ ਕੀਤੀ ਜਾਵੇ | ਇਸ ਮੌਕੇ ਤੇ ਕਸ਼ਮੀਰ ਸਿੰਘ ਬੋਪਾਰਾਏ ਮੀਤ ਪ੍ਰਧਾਨ, ਰਾਮ ਸਿੰਘ ਬੋਪਾਰਾਏ, ਕੁਲਵਿੰਦਰ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਬਾਗੜੀਆਂ ਸਕੱਤਰ, ਮਹਿੰਦਰ ਸਿੰਘ ਸਰਪੰਚ, ਪਰਮਜੀਤ ਸਿੰਘ ਸਰਪੰਚ, ਗੁਰਦੇਵ ਸਿੰਘ ਖੱਸਣ, ਬਲਵੀਰ ਸਿੰਘ ਖੱਸਣ, ਲਖਬੀਰ ਸਿੰਘ ਖੱਸਣ, ਪਿ੍ਤਪਾਲ ਸਿੰਘ ਖੱਸਣ, ਸੁੱਚਾ ਸਿੰਘ ਖੱਸਣ ਅਮਰੀਕ ਸਿੰਘ ਖੱਸਣ, ਦਿਆਲ ਸਿੰਘ ਖੱਸਣ, ਬਲਵਿੰਦਰ ਸਿੰਘ ਕਮਰਾਏ, ਕਰਨੈਲ ਸਿੰਘ ਕਮਰਾਏ, ਮਲਕੀਤ ਸਿੰਘ ਚੀਮਾ ਕਮਰਾਏ, ਪਰਮਜੀਤ ਸਿੰਘ ਕਮਰਾਏ, ਅਜੀਤ ਸਿੰਘ ਜੈਦ ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |