04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸ਼ਿੰਘਰਾਲਾ ਸਕੂਲ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ 'ਚ 550 ਲੋਕਾਂ ਦੀ ਜਾਂਚ

ਅਜੀਤ ਡੈਸਕ 21-11-2025
ਨਡਾਲਾ, 20 ਨਵੰਬਰ (ਰਘਬਿੰਦਰ ਸਿੰਘ)-ਗੁਰੂ ਹਰਿਗੋਬਿੰਦ ਪਬਲਿਕ ਸ਼ਿੰਘਰਾਲਾ ਸ਼ੁੱਭ ਕਰਮਨ ਨਡਾਲਾ ਵਲੋਂ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਦੇ ਵਿਦਿਆਰਥੀਆਂ ਅਧਿਆਪਕਾਂ, ਪ੍ਰਬੰਧਕਾਂ ਅਤੇ ਸਹਿਯੋਗੀ ਸੱਜਣਾਂ ਦੇ ਉੱਦਮ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਬੇਗੋਵਾਲ ਥਿੰਦ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਲਗਭਗ 550 ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ | 60 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਜਿਨ੍ਹਾਂ ਦੇ ਆਪ੍ਰੇਸ਼ਨ ਫ਼ਰੀ ਕੀਤੇ ਜਾਣਗੇ ਅਤੇ 100 ਲੋੜਵੰਦਾਂ ਨੂੰ ਐਨਕਾਂ ਅਤੇ ਕਰੀਬ 400 ਮਰੀਜ਼ਾਂ ਨੂੰ ਅੱਖਾਂ ਵਿਚ ਪਾਉਣ ਵਾਲ਼ੀ ਦਵਾਈ ਫ਼ਰੀ ਦਿੱਤੀ ਗਈ | ਇਸ ਮੌਕੇ ਗੁਰੂ ਕੇ ਲੰਗਰਾਂ ਦੀ ਸੇਵਾ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਤੀ ਗਈ | ਕੈਂਪ ਦਾ ਉਦਘਾਟਨ ਉੱਘੇ ਦਿਲ ਦੇ ਮਾਹਿਰ ਡਾਕਟਰ ਜਗੀਰ ਸਿੰਘ ਪੁਆਰ ਬੇਗੋਵਾਲ ਵਲੋਂ ਕੀਤਾ ਗਿਆ | ਇਸ ਕੈਂਪ ਵਿਚ ਸੰਦੀਪ ਕੁਮਾਰ ਟੋਨੀ ਜੋ ਕਿ ਏਕਨੂਰ ਵੈੱਲਫੇਅਰ ਸੁਸਾਇਟੀ ਨਡਾਲਾ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਸਕੂਲ ਦੇ ਸਾਬਕਾ ਵਿਦਿਆਰਥੀ ਹਨ ਅਤੇ ਜਗਜੀਤ ਸਿੰਘ ਸੁਰਿੰਦਰਾ ਲੈਬ, ਜੋ ਸਕੂਲ ਦੇ ਸਾਬਕਾ ਵਿਦਿਆਰਥੀ ਹਨ, ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਤੇ ਸਹਿਯੋਗ ਲਈ ਉੱਘੇ ਲੇਖਕ ਤੇ ਵਿਦਵਾਨ , ਸ਼ੁਭ-ਕਰਮਨ ਨਡਾਲਾ ਦੇ ਪ੍ਰਧਾਨ ਸਕੂਲ ਅਤੇ ਸਕੂਲ ਚੇਅਰਮੈਨ ਡਾਕਟਰ ਆਸਾ ਸਿੰਘ ਘੁੰਮਣ ਵਲੋਂ ਸਨਮਾਨਿਤ ਕੀਤਾ ਗਿਆ | ਇਸ ਕੈਂਪ ਵਿਚ ਸਕੂਲ ਐਮ ਡੀ ਸਵਰਨ ਕੌਰ,ਪਿ੍ੰਸੀਪਲ ਮਨਪ੍ਰੀਤ ਕੌਰ, ਉਪ - ਪਿ੍ੰਸੀਪਲ ਮੈਡਮ ਰਜਨੀ ਅਰੋੜਾ , ਡਾਕਟਰ ਨਰਿੰਦਰ ਪਾਲ ਬਾਵਾ,ਅਵਤਾਰ ਸਿੰਘ ਮੁਲਤਾਨੀ, ਰਤਨ ਸਿੰਘ ਸੰਧੂ ਰਿਟਾਇਰਡ ਐਫ਼.ਐਸ . ਓ, ਲੈਕਚਰਾਰ ਇੰਦਰਜੀਤ ਸਿੰਘ ਪੱਡਾ, ਦਵਿੰਦਰ ਸਿੰਘ ਸਰਪੰਚ ਤਲਵਾੜਾ, ਅਤੇ ਸਮੂਹ ਸਕੂਲ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼, ਅਤੇ ਵਿਦਿਆਰਥੀਆਂ ਵਿਚੋਂ ਹਰੇਕ ਹਾਊਸ ਦੇ ਵਲੰਟੀਅਰ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਵਾਸੀ ਭਾਰਤੀਆਂ ਵਲੋਂ ਪਿੰਡ ਲੱਖਪੁਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਅਗਲੀ ਖ਼ਬਰ ਰਾਜਵਿੰਦਰ ਸਿੰਘ ਦੁਬਈ ਵਾਲਿਆਂ ਵਲੋਂ ਗੁਰਦੁਆਰਾ ਗੁਰਸਰ ਸਾਹਿਬ ਨੂੰ ਨਵਾਂ ਜੌਂਡੀਅਰ ਟਰੈਕਟਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।