04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਰਾਜਵਿੰਦਰ ਸਿੰਘ ਦੁਬਈ ਵਾਲਿਆਂ ਵਲੋਂ ਗੁਰਦੁਆਰਾ ਗੁਰਸਰ ਸਾਹਿਬ ਨੂੰ ਨਵਾਂ ਜੌਂਡੀਅਰ ਟਰੈਕਟਰ ਭੇਟ

ਅਜੀਤ ਡੈਸਕ 21-11-2025
ਕਪੂਰਥਲਾ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਪਿੰਡ ਸੈਫਲਾਬਾਦ ਦੇ ਵਾਸੀ ਰਾਜਵਿੰਦਰ ਸਿੰਘ ਰਾਜਾ ਦੁਬਈ ਵਾਲਿਆਂ ਨੇ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਨੂੰ ਭੇਟ ਕੀਤੇ ਇਕ ਨਵੇਂ ਜੌਂਡੀਅਰ ਟਰੈਕਟਰ ਦੀ ਚਾਬੀ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਨੂੰ ਸੌਂਪੀ | ਬਾਬਾ ਲੀਡਰ ਸਿੰਘ ਨੇ ਰਾਜਵਿੰਦਰ ਸਿੰਘ ਰਾਜਾ ਵਲੋਂ ਗੁਰੂ ਘਰ ਨੂੰ ਟਰੈਕਟਰ ਸੌਂਪਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਗੁਰੂ ਘਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਵਿਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ | ਇਸ ਮੌਕੇ ਜੌਂਡੀਅਰ ਕੰਪਨੀ ਸ਼ੇਖੂਪੁਰ ਦੇ ਡੀਲਰ ਹਰਸਿਮਰਨ ਸਿੰਘ, ਜਥੇਦਾਰ ਅਮਰਜੀਤ ਸੰਘ, ਭਾਈ ਦਵਿੰਦਰ ਸਿੰਘ ਖ਼ਾਲਸਾ, ਪਿੰਡ ਮਿਆਣੀ ਦੇ ਸਰਪੰਚ ਇੰਦਰਜੀਤ ਸਿੰਘ, ਪਿੰਡ ਸੈਫਲਾਬਾਦ ਦੇ ਸਾਬਕਾ ਸਰਪੰਚ ਮੰਗਲ ਸਿੰਘ, ਕਰਮਜੀਤ ਸਿੰਘ ਪ੍ਰਵੇਜ਼ ਨਗਰ, ਬੀਰਾ ਸਿੰਘ ਉੱਚਾ, ਪਹਿਲਵਾਨ ਲੱਖਾ ਸਿੰਘ ਰੱਤੜਾ, ਭਾਈ ਸੁਖਜਿੰਦਰ ਸਿੰਘ ਮੋਨੀ, ਇੰਦਰਬੀਰ ਸਿੰਘ ਢੋਟ, ਮੌਲਵੀ ਸ਼ਹਿਬਾਜ ਅਹਿਮਦ, ਚੰਨਣ ਸਿੰਘ ਸੈਫਲਾਬਾਦ, ਯਾਦਵਿੰਦਰ ਸਿੰਘ ਸੰਧੂ ਉੱਚਾ, ਰਣਜੀਤ ਸਿੰਘ ਉੱਚਾ, ਆਕਾਸ਼ਦੀਪ ਸਿੰਘ ਉੱਚਾ, ਸਿਮਰਨਜੀਤ ਸਿੰਘ ਵਿਰਕ ਸੈਫਲਾਬਾਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਿੰਘਰਾਲਾ ਸਕੂਲ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ 'ਚ 550 ਲੋਕਾਂ ਦੀ ਜਾਂਚ ਅਗਲੀ ਖ਼ਬਰ ਟੀ.ਬੀ. ਮੁਕਤ ਭਾਰਤ ਅਭਿਆਨ ਨੂੰ ਜ਼ਮੀਨੀ ਪੱਧਰ 'ਤੇ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ-ਅਮਿਤ ਕੁਮਾਰ ਪੰਚਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।