05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਯਾਤਰਾ ਨੂੰ ਮੁੱਖ ਰੱਖਦਿਆਂ ਟ੍ਰੈਫਿਕ ਦਾ ਰੂਟ ਤਬਦੀਲ

ਅਜੀਤ ਡੈਸਕ 21-11-2025
ਕਪੂਰਥਲਾ ਜ਼ਿਲ੍ਹੇ 'ਚ 21 ਨਵੰਬਰ ਨੂੰ ਦਾਖਲ ਹੋਣ ਵਾਲੀ ਸ਼ਹੀਦੀ ਸ਼ਤਾਬਦੀ ਯਾਤਰਾ ਦੇ ਰੂਟ ਨੂੰ ਮੁੱਖ ਰੱਖਦਿਆਂ ਆਵਾਜਾਈ ਨੂੰ ਬਹਾਲ ਰੱਖਣ ਤੇ ਲੋਕਾਂ ਦੀ ਸਹੂਲਤ ਲਈ ਟਰੈਫਿਕ ਦੇ ਰੂਟ ਵਿਚ ਤਬਦੀਲੀ ਕੀਤੀ ਗਈ ਹੈ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਸਾਈਡ ਆਉਣ ਵਾਲੇ ਹੈਵੀ ਵਾਹਨ ਰੇਲਵੇ ਕਰਾਸਿੰਗ ਡਡਵਿੰਡੀ ਤੋਂ ਤਾਸ਼ਪੁਰ ਸਾਈਡ, ਸੁਲਤਾਨਪੁਰ ਲੋਧੀ, ਰੇਲ ਕੋਚ ਫ਼ੈਕਟਰੀ ਤੋਂ ਕਪੂਰਥਲਾ ਸਾਈਡ ਆਉਣ ਵਾਲੇ ਹੈਵੀ ਵਾਹਨ ਸੈਦੋਵਾਲ ਮੋੜ ਸੁਲਤਾਨਪੁਰ ਲੋਧੀ ਰੋਡ ਤੋਂ ਸਿਧਵਾਂ ਰਾਜਪੁਰ ਸਾਈਡ, ਨਕੋਦਰ ਤੋਂ ਕਪੂਰਥਲਾ ਰਸਤੇ ਅੰਮਿ੍ਤਸਰ ਅਤੇ ਕਰਤਾਰਪੁਰ ਨੂੰ ਜਾਣ ਵਾਲੀ ਟ੍ਰੈਫਿਕ ਕਾਲਾ ਸੰਘਿਆਂ ਤੋਂ ਨਿੱਝਰਾਂ, ਕੋਹਾਲਾ, ਅਠੌਲਾ, ਆਧੀ ਖੂਹੀ ਹੁੰਦੇ ਹੋਏ ਜਲੰਧਰ ਸਾਈਡ, ਜਲੰਧਰ ਤੋਂ ਕਪੂਰਥਲਾ ਰਸਤੇ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ ਜਾਣ ਵਾਲੀ ਟ੍ਰੈਫਿਕ ਸਮਾਧ ਬਾਬਾ ਝੋਟੇ ਸ਼ਾਹ ਤੋਂ ਬਾਈਪਾਸ ਸਰਕੂਲਰ ਰੋਡ, ਰਮਨੀਕ ਚੌਕ ਰਸਤੇ ਭੇਜੀ ਜਾਵੇਗੀ | ਇਸ ਤਰ੍ਹਾਂ ਕਰਤਾਰਪੁਰ ਤੋਂ ਕਪੂਰਥਲਾ ਰਸਤੇ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ ਜਾਣ ਵਾਲੀ ਟ੍ਰੈਫਿਕ ਫਾਜਲਪੁਰ (ਜ਼ਿਲ੍ਹਾ ਜਲੰਧਰ), ਪੱਤੜ ਕਲਾਂ, ਖਹਿਰਾ ਮੱਝਾ ਤੋਂ ਸਾਇੰਸ ਸਿਟੀ ਜਲੰਧਰ ਰੋਡ, ਸਮਾਧ ਬਾਬਾ ਛੋਟੇ ਸ਼ਾਹ ਤੋਂ ਬਾਈਪਾਸ ਸਰਕੂਲਰ ਰੋਡ, ਰਮਨੀਕ ਚੌਕ ਵੱਲ ਜਾਵੇਗੀ, ਜਦਕਿ ਸੁਭਾਨਪੁਰ ਤੋਂ ਕਪੂਰਥਲਾ ਆਉਣ ਵਾਲੀ ਹੈਵੀ ਟ੍ਰੈਫਿਕ ਮੁਕੰਮਲ ਤੌਰ 'ਤੇ ਬੰਦ ਕੀਤੀ ਜਾ ਰਹੀ ਹੈ ਅਤੇ ਸੁਭਾਨਪੁਰ ਤੋਂ ਕਪੂਰਥਲਾ ਸਾਈਡ ਨੂੰ ਆਉਣ ਵਾਲੀ ਲਾਈਟ ਟਰੈਫਿਕ ਵਾਈ ਪੁਆਇੰਟ ਕਾਂਜਲੀ ਤੋਂ ਚੂਹੜਵਾਲ ਚੁੰਗੀ ਰਸਤੇ ਸ਼ਹਿਰ ਨੂੰ ਭੇਜੀ ਜਾਵੇਗੀ |

ਪਿਛਲੀ ਖ਼ਬਰ ਅੱਜ ਕਪੂਰਥਲਾ ਤੇ ਭਲਕੇ ਫਗਵਾੜਾ 'ਚ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।