ਫਗਵਾੜਾ, 19 ਨਵੰਬਰ (ਹਰਜੋਤ ਸਿੰਘ ਚਾਨਾ)-ਨਵਿਆ ਹੈਲਪਿੰਗ ਹੈਂਡਸ ਵਲੋਂ 14 ਦਸੰਬਰ ਨੂੰ ਗੁਪਤਾ ਪੈਲੇਸ ਜੀ.ਟੀ.ਰੋਡ ਫਗਵਾੜਾ ਵਿਖੇ ਲਗਾਏ ਜਾ ਰਹੇ ਮੈਗਾ ਖ਼ੂਨਦਾਨ ਕੈਂਪ ਦਾ ਪੋਸਟਰ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾਂ ਦੇ ਮੁੱਖ ਸੰਚਾਲਕ ਸ੍ਰੀਮਾਨ ਸੰਤ ਗੁਰਚਰਨ ਸਿੰਘ ਨੇ ਰਿਲੀਜ਼ ਕੀਤਾ | ਉਨ੍ਹਾਂ ਸਾਂਪਲਾ ਪਰਿਵਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸੰਗਤ ਤੇ ਫਗਵਾੜਾ ਨਿਵਾਸੀਆਂ ਨੂੰ ਇਸ ਖ਼ੂਨਦਾਨ ਕੈਂਪ 'ਚ ਹਿੱਸਾ ਲੈਣ ਤੇ ਵੱਧ ਤੋਂ ਵੱਧ ਖ਼ੂਨਦਾਨ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਖ਼ੂਨਦਾਨ ਇੱਕ ਅਜਿਹਾ ਦਾਨ ਹੈ ਜੋ ਦੂਜਿਆਂ ਨੂੰ ਜੀਵਨ ਦਿੰਦਾ ਹੈ | ਇਸ ਮੁਹਿੰਮ 'ਚ ਕੁਝ ਲੋਕ ਅਜਿਹੇ ਵੀ ਹਨ ਜੋ ਨਿਰਸਵਾਰਥ ਹੋ ਕੇ ਜਾਨਾਂ ਬਚਾਉਣ ਲਈ ਕੰਮ ਕਰ ਰਹੇ ਹਨ | ਭਾਵੇਂ ਉਹ ਖ਼ੂਨ ਨਾਲ ਸਬੰਧਿਤ ਨਹੀਂ ਹਨ, ਪਰ ਉਹ ਆਪਣੇ ਰਿਸ਼ਤੇ ਨੂੰ ਆਪਣੇ ਵਾਂਗ ਬਣਾਈ ਰੱਖਦੇ ਹਨ | ਉਹ ਜਾਨਾਂ ਬਚਾਉਣ ਲਈ ਇੱਕ ਦੂਜੇ ਨੂੰ ਜਾਣੇ ਬਿਨਾਂ ਖ਼ੂਨਦਾਨ ਕਰਦੇ ਹਨ | ਮਹਾਨ ਦਾਨੀਆਂ ਦੇ ਜੀਵਨ ਦਾ ਉਦੇਸ਼ ਦੂਜਿਆਂ ਦੀਆਂ ਜਾਨਾਂ ਬਚਾਉਣਾ ਹੈ | ਉਨ੍ਹਾਂ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਵਿਅਕਤੀ ਨੂੰ ਕਦੋਂ ਖ਼ੂਨ ਦੀ ਲੋੜ ਪਵੇਗੀ | ਕੌਣ ਜਾਣਦਾ ਹੈ, ਤੁਹਾਡੇ ਖ਼ੂਨ ਦੀਆਂ ਕੁਝ ਬੂੰਦਾਂ ਕਿਸੇ ਲੋੜਵੰਦ ਵਿਅਕਤੀ ਦੇ ਸਾਹ ਬਣ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਇੱਕ ਵਾਰ ਖ਼ੂਨਦਾਨ ਕਰਕੇ, ਤੁਸੀਂ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹੋ | ਇਸ ਮੌਕੇ ਬਾਬਾ ਗੁਰਲਾਲ ਸਿੰਘ, ਪਿੰਦੂ ਜੌਹਲ ਯੂ.ਕੇ., ਆਸ਼ੂ ਸਾਂਪਲਾ, ਹਰਵੀ ਸੰਦਰ, ਤਰਲੋਚਨ ਸਿੰਘ ਜੌਹਲ, ਸਰਪੰਚ ਪੰਡਵਾ ਬਲਬੀਰ ਸਿੰਘ ਜੌਹਲ ਆਦਿ ਮੌਜੂਦ ਸਨ |