15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਨਗਰ ਪੰਚਾਇਤ ਨੇ ਨਾਜਾਇਜ਼ ਖੋਖਿਆਂ 'ਤੇ ਚਲਾਇਆ ਪੀਲਾ ਪੰਜਾ

ਅਜੀਤ ਡੈਸਕ 20-11-2025
ਬੇਗੋਵਾਲ, 19 ਨਵੰਬਰ (ਸੁਖਜਿੰਦਰ ਸਿੰਘ)-ਨਗਰ ਪੰਚਾਇਤ ਬੇਗੋਵਾਲ ਵਲੋਂ ਨਜਾਇਜ਼ ਕਬਜ਼ਿਆਂ ਤੇ ਸਖ਼ਤੀ ਵਰਤਦਿਆਂ ਕਾਰਜ ਸਾਧਕ ਅਫ਼ਸਰ ਮਨਦੀਪ ਕੁਮਾਰ ਤੇ ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਦਲਜੀਤ ਕੌਰ ਦੀ ਅਗਵਾਈ 'ਚ ਸਮੇਤ ਪੁਲਿਸ ਪਾਰਟੀ ਤੇ ਨਗਰ ਦੇ ਸਟਾਫ਼ ਵਲੋਂ ਕਸਬੇ ਵਿਚ ਦੁਕਾਨਦਾਰਾਂ ਵਲੋਂ ਸੜਕਾਂ ਤੇ ਬਾਜ਼ਾਰਾਂ 'ਚ ਕੀਤੇ ਨਜਾਇਜ਼ ਕਬਜ਼ੇ ਹਟਾਏ ਗਏ ਤੇ ਨਗਰ ਪੰਚਾਇਤ ਬੇਗੋਵਾਲ ਦੀ ਜਗਾ ਤੇ ਬਣਾਏ ਨਜਾਇਜ਼ ਖੋਖਿਆਂ 'ਤੇ ਪੀਲਾ ਪੰਜਾ ਚਲਾਇਆ ਗਿਆ | ਇਸ ਮੌਕੇ ਈ.ਓ. ਮਨਦੀਪ ਕੁਮਾਰ ਨੇ ਕਿਹਾ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਨਗਰ ਪੰਚਾਇਤ ਵਲੋਂ ਸਾਰੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੂੰ ਆਪਣੀ ਦੁਕਾਨ ਤੇ ਰੇਹੜੀਆਂ ਦਾ ਸਮਾਨ ਆਪਣੀ ਹੱਦ ਵਿਚ ਲਾਉਣ ਲਈ ਕਿਹਾ ਗਿਆ ਸੀ ਪਰ ਨਗਰ ਪੰਚਾਇਤ ਵਲੋਂ ਵਾਰ-ਵਾਰ ਕਹਿਣ 'ਤੇ ਵੀ ਸੜਕਾਂ ਤੋਂ ਨਜਾਇਜ਼ ਕਬਜ਼ੇ ਨਹੀਂ ਹਟਾਏ ਗਏ ਤੇ ਨਗਰ ਪੰਚਾਇਤ ਵਲੋਂ ਸਖ਼ਤੀ ਵਰਤਦਿਆਂ ਦੁਕਾਨਾਂ ਦਾ ਬਾਹਰ ਲੱਗਾ ਨਜਾਇਜ਼ ਸਮਾਨ, ਬੋਰਡ ਜ਼ਬਤ ਕੀਤੇ ਗਏ | ਇਸ ਮੌਕੇ ਪ੍ਰਧਾਨ ਦਲਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਇਸ ਕਾਰਵਾਈ 'ਚ ਕੋਈ ਮਤਭੇਦ ਨਹੀਂ ਕੀਤਾ ਗਿਆ ਤੇ ਨਿਰਪੱਖ ਹੋ ਕੇ ਕਾਰਵਾਈ ਕੀਤੀ ਗਈ ਹੈ ਜਿਸ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਸਾਰਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਅੱਜ ਨਗਰ ਪੰਚਾਇਤ ਵਲੋਂ ਸਾਰਿਆਂ ਨੂੰ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ 'ਚ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੀ ਹੱਦ 'ਚ ਲਾਇਆ ਜਾਵੇ ਤਾਂ ਕਸਬੇ 'ਚ ਟ੍ਰੈਫਿਕ ਸਮੱਸਿਆ ਦਾ ਹੱਲ ਹੋ ਸਕੇ | ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕਾਂ ਵਲੋਂ ਨਗਰ ਪੰਚਾਇਤ ਦੀ ਪ੍ਰਾਪਰਟੀ ਤੇ ਜੋ ਖੋਖੇ ਬਣਾਏ ਹੋਏ ਹਨ ਉਹ ਚੱਕ ਲੈਣ ਨਹੀਂ ਤਾਂ ਨਗਰ ਪੰਚਾਇਤ ਵਲੋਂ ਸਖ਼ਤੀ ਨਾਲ ਖੋਖੇ ਹਟਾਏ ਜਾਣਗੇ | ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਨੂੰ ਰੋਜ਼ ਟ੍ਰੈਫਿਕ ਨੂੰ ਲੈ ਕੇ ਕੰਪਲੇਟਸ ਆ ਰਹੀਆਂ ਸਨ ਜਿਸ ਨੂੰ ਦੇਖਦੇ ਹੋਏ ਨਗਰ ਪੰਚਾਇਤ ਨੇ ਇਹ ਐਕਸ਼ਨ ਲਿਆ ਹੈ | ਇਸ ਮੌਕੇ ਕਾਰਜ ਸਾਧਕ ਅਫ਼ਸਰ ਮਨਦੀਪ ਕੁਮਾਰ, ਇੰਸਪੈਕਟਰ ਬਲਵਿੰਦਰ ਸਿੰਘ, ਚੰਦਰ ਮੋਹਨ, ਹੌਲਦਾਰ ਅਰਸ਼ਦੀਪ ਸਿੰਘ ਸਮੂਹ ਸਟਾਫ਼ ਤੇ ਨਗਰ ਪੰਚਾਇਤ ਦੇ ਕਰਮਚਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਐਨੀਮੇਸ਼ਨ ਫ਼ਿਲਮ 'ਹਿੰਦ ਦੀ ਚਾਦਰ' ਨੂੰ ਰਿਲੀਜ਼ ਨਾ ਕੀਤਾ ਜਾਵੇ- ਜਥੇਦਾਰ ਆਹਲੀ ਅਗਲੀ ਖ਼ਬਰ ਕਿ੍ਸ਼ਨ ਲਾਲ ਸੁਖੀਜਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।