ਢਿਲਵਾਂ, 19 ਨਵੰਬਰ (ਪਰਵੀਨ ਕੁਮਾਰ)-ਕਸਬਾ ਢਿਲਵਾਂ ਤੋਂ ਪੱਤਰਕਾਰ ਗੋਬਿੰਦ ਸੁਖੀਜਾ ਦੇ ਚਾਚਾ ਅਤੇ ਮੰਦਿਰ ਸੁਧਾਰ ਸਭਾ ਢਿਲਵਾਂ ਦੇ ਸਾਬਕਾ ਪ੍ਰਧਾਨ ਕਿ੍ਸ਼ਨ ਲਾਲ ਸੁਖੀਜਾ ਜੋ ਬੀਤੀ 16 ਨਵੰਬਰ ਦਿਨ ਐਤਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ ਅੱਜ ਮੰਦਿਰ ਮਾਤਾ ਰਾਣੀ ਕਸਬਾ ਢਿਲਵਾਂ ਵਿਖੇ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਧਾਰਮਿਕ, ਰਾਜਨੀਤਿਕ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਕਿ੍ਸ਼ਨ ਲਾਲ ਸੁਖੀਜਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਸ਼ੋਕ ਸੰਦੇਸ਼ ਭੇਜਿਆ ਗਿਆ | ਉਪਰੰਤ ਮੰਦਿਰ ਸੁਧਾਰ ਸਭਾ ਢਿਲਵਾਂ ਦੇ ਪ੍ਰਧਾਨ ਸੰਤੋਸ਼ ਸੋਂਧੀ, ਕੁਲਦੀਪ ਪਾਠਕ ਚੇਅਰਮੈਨ ਮਾਰਕੀਟ ਕਮੇਟੀ ਢਿਲਵਾਂ, ਪ੍ਰਸਿੱਧ ਭਜਨ ਗਾਇਕ ਨੀਲਮ ਦੱਤ, ਸ਼੍ਰੀਮਤੀ ਮੰਜੂ ਸ਼ਰਮਾ ਅਤੇ ਤੇ ਇਲਾਕੇ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਵੱਲੋਂ ਕਿ੍ਸ਼ਨ ਲਾਲ ਸੁਖੀਜਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ, ਇਸ ਮੌਕੇ ਸਮੂਹ ਇਲਾਕਾ ਨਿਵਾਸੀਆਂ ਤੋਂ ਇਲਾਵਾ ਰਾਕੇਸ਼ ਪੁੰਜ ਪੱਤਰਕਾਰ, ਪ੍ਰਵੀਨ ਕੁਮਾਰ ਪੱਤਰਕਾਰ, ਜਗਜੀਤ ਸਿੰਘ ਪੱਤਰਕਾਰ, ਡਾਕਟਰ ਜੀਤ ਸਿੰਘ ਪੱਤਰਕਾਰ, ਡਾ. ਅਰੁਣ ਸ਼ਰਮਾ ਪੱਤਰਕਾਰ, ਡਾ. ਮੇਹਰ ਚੰਦ ਸਿੱਧੂ ਪੱਤਰਕਾਰ, ਮਹਿੰਦਰ ਪਾਲ, ਹਰਬੰਸ ਲਾਲ ਸੁਖੀਜਾ, ਰਾਜਨ ਸ਼ਰਮਾ, ਵਿਸ਼ਾਲ ਅਰੋੜਾ, ਅਸ਼ੋਕ ਅਰੋੜਾ, ਅਮਿਤ ਅਰੋੜਾ, ਰਾਜਕੁਮਾਰ ਰਾਜੂ ਪ੍ਰਧਾਨ ਬੰਗਲਾ ਮੁਖੀ ਮੰਦਿਰ ਕਮੇਟੀ, ਅਸ਼ਵਨੀ ਕੁਮਾਰ, ਮੁਕੇਸ਼ ਕੁਮਾਰ, ਪ੍ਰਦੀਪ ਬਜਾਜ, ਰਕੇਸ਼ ਬਜਾਜ, ਸੰਜੀਵ ਸ਼ਰਮਾ ਸਾਬਕਾ ਕੌਂਸਲਰ, ਹਰਜਿੰਦਰ ਸਿੰਘ ਕੌਂਸਲਰ, ਬਾਬਾ ਬਲਦੇਵ ਸਿੰਘ ਬਿੱਲਾ ਮੀਤ ਪ੍ਰਧਾਨ, ਰਜਨੀ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਢਿਲਵਾਂ, ਬਲਜੀਤ ਢਿੱਲੋਂ ਆਪ ਸਿਟੀ ਪ੍ਰਧਾਨ, ਰਾਜਨਪਾਲ ਕੌਂਸਲਰ, ਸੁਭਾਸ਼ ਸੁਖੀਜਾ, ਬੱਬੂ ਸੁਖੀਜਾ, ਸੋਨੰੂ ਬੁਤਾਲਾ, ਸਤਦੇਵ ਸ਼ਰਮਾ , ਤਰਸੇਮ ਸੇਠੀ, ਜੋਗਿੰਦਰ ਪਾਲ ਸ਼ਰਮਾ, ਸੰਤੋਖ ਸਿੰਘ ਮਾਂਗੇਵਾਲ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |