ਕਾਲਾ ਸੰਘਿਆਂ, 18 ਨਵੰਬਰ (ਬਲਜੀਤ ਸਿੰਘ ਸੰਘਾ)-ਮਰਹੂਮ ਸੂਫ਼ੀ ਗਾਇਕ ਤੇ ਸ਼ਾਇਰ ਜਗਤਾਰ ਪ੍ਰਵਾਨਾ ਦੀ ਯਾਦ ਵਿਚ ਪ੍ਰਵਾਨਾ ਯਾਦਗਾਰੀ ਸਭਿਆਚਾਰਕ ਮੰਚ ਅਠੌਲਾ ਵੱਲੋਂ 34ਵਾਂ ਸਾਲਾਨਾ ਮੇਲਾ ਦੇਰ ਰਾਤ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਮੇਲਾ ਕਮੇਟੀ ਦੇ ਪ੍ਰਧਾਨ ਫ਼ਤਿਹ ਸਿੰਘ ਸੋਹਲ ਦੀ ਪ੍ਰਧਾਨਗੀ ਵਿਚ ਲੱਗੇ ਇਸ ਮੇਲੇ ਦੌਰਾਨ ਮਰਹੂਮ ਗਾਇਕ ਜਗਤਾਰ ਪ੍ਰਵਾਨਾ ਦੀ ਤਸਵੀਰ ਤੋਂ ਪਰਦਾ ਚੁੱਕਣ ਤੇ ਸ਼ਮ੍ਹਾ ਰੌਸ਼ਨ ਦੀ ਰਸਮ ਸੇਵਾ ਮੁਕਤ ਐਸ.ਐਸ.ਪੀ. ਰਜਿੰਦਰ ਸਿੰਘ, ਨਾਰਾਂਵਾਲੀ ਮੇਲੇ ਦੇ ਪ੍ਰਧਾਨ ਅਵਤਾਰ ਸਿੰਘ ਨਾਗਰਾ, ਆਰ.ਪੀ.ਡੀ. ਦੇ ਐਮ.ਡੀ. ਸੋਢੀ ਨਾਗਰਾ, ਸਾਈਾ ਮਧੂ ਸ਼ਾਹ ਜਲੰਧਰ ਵਾਲੇ, ਗੁਰਮੀਤ ਰਾਮ ਐਸ.ਐਚ.ਓ. ਲਾਂਬੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਬਕਾ ਰਘਬੀਰ ਸਿੰਘ ਗਿੱਲ, ਮੋਤਾ ਸਿੰਘ ਸਰਪੰਚ, ਹਰਦੇਵ ਸਿੰਘ ਔਜਲਾ, ਮਾਸਟਰ ਨਿਰਮਲ ਸਿੰਘ ਚਿੱਟੀ, ਬਲਵੀਰ ਸਿੰਘ ਕਾਲਾ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ | ਮੇਲੇ ਦੇ ਉਦਘਾਟਨ ਦੀ ਰਸਮ ਸਰਪੰਚ ਸੰਤੋਖ ਸਿੰਘ ਤੇ ਪੰਚਾਇਤ ਵੱਲੋਂ ਕੀਤੀ ਗਈ | ਮੁੱਖ ਮਹਿਮਾਨ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਮੇਲੇ ਸਾਡੀ ਅਮੀਰ ਵਿਰਾਸਤ ਦੀ ਨਿਸ਼ਾਨੀ ਹਨ | ਸੇਵਾ ਮੁਕਤ ਐਸ.ਐਸ.ਪੀ. ਤੇ ਕਾਂਗਰਸ ਪਾਰਟੀ ਦੇ ਹਲਕਾ ਕਰਤਾਰਪੁਰ ਤੋਂ ਇੰਚਾਰਜ ਰਜਿੰਦਰ ਸਿੰਘ ਨੇ ਮੇਲਾ ਪ੍ਰਬੰਧਕ ਕਮੇਟੀ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ | ਪ੍ਰਸਿੱਧ ਲੋਕ ਗਾਇਕ ਐਸ.ਐਮ. ਖਾਨ, ਕੁੱਕੂ ਵਰਿਆਣਾ, ਮਨੀ ਅਲਾਵਲ ਪੁਰੀਆ, ਮਨਜੀਤ ਸ਼ਾਹਿਰਾ, ਦੋਗਾਣਾ ਜੋੜੀ ਸੋਨੀ ਦਿਲਦਾਰ ਤੇ ਸ਼ਰੀਫ਼ ਦਿਲਦਾਰ, ਜੱਸਾ ਫਤਹਿਪੁਰੀਆ, ਰਜਿੰਦਰ ਰਾਜਨ, ਲਵਿਸ਼ ਚੌਹਾਨ, ਸੰਨੀ ਸਹੋਤਾ, ਹਾਕਮ, ਦੀਪਕ ਹੰਸ, ਨਰਿੰਦਰ ਫੁੱਲ, ਗੁਲਜ਼ਾਰ ਲਾਹੌਰੀਆ, ਲਹਿੰਬਰ ਹੁਸੈਨਪੁਰੀ, ਸੁਖਵਿੰਦਰ ਪੰਛੀ, ਨਵਜੀਤ ਗਿੱਲ, ਸੁਰੇਸ਼ ਸਿੰਘ ਖ਼ਾਲਸਾ, ਆਦਿ ਗਾਇਕਾ ਨੇ ਆਪਣੇ ਗੀਤਾਂ ਨਾਲ ਵੱਖਰਾ ਰੰਗ ਬੰਨਿ੍ਹਆ | ਮੰਚ ਸੰਚਾਲਕ ਦੀ ਭੂਮਿਕਾ ਸੁਖਵਿੰਦਰ ਸਿੱਧੂ ਤੇ ਰਾਜੂ ਫ਼ਤਿਹਪੁਰ ਵੱਲੋਂ ਬਾਖ਼ੂਬੀ ਨਿਭਾਈ ਗਈ | ਮੇਲੇ ਦੌਰਾਨ ਮਾਸਟਰ ਨਿਰਮਲ ਸਿੰਘ ਚਿੱਟੀ ਵਲੋਂ ਪਿੰਡ ਦੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਨਗਦ ਰਾਸ਼ੀ ਤੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਵੱਖ-ਵੱਖ ਦਰਬਾਰਾਂ ਤੋਂ ਆਏ ਨੁਮਾਇੰਦਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮਾਸਟਰ ਗੁਰਦਿਆਲ ਸਿੰਘ, ਰਾਣਾ ਸਾਈਾ, ਪ੍ਰਧਾਨ ਜੱਸੀ ਤੱਲਣ, ਜੁਝਾਰ ਸਿੰਘ ਬਲਾਕ ਪ੍ਰਧਾਨ ਆਪ, ਕੁਲਵਿੰਦਰ ਸਿੰਘ ਸਿੱਧੂ, ਮੋਤਾ ਸਿੰਘ ਸਰਪੰਚ ਆਲੀ ਚੱਕ, ਮਨਜੀਤ ਸਿੰਘ ਸਰਪੰਚ ਕੁਰਾਲੀ, ਸੁਰ ਸਟੂਡੀਓ ਤੋਂ ਨਰਾਇਣ ਸ਼ਰਮਾ, ਸੰਗੀਤਕਾਰ ਸੰਜੀਵ, ਸਰਬਣ ਸਿੰਘ ਸੰਘਾ, ਸਰਬਜੀਤ ਸੰਧੂ, ਹਰਜੋਤ ਸਿੰਘ ਸੋਹਲ ਅਠੌਲਾ, ਜੱਸ ਅਠੌਲਾ, ਕਬੱਡੀ ਕੋਚ ਗੁਰਦੀਪ ਸਿੰਘ ਸੰਧੂ, ਅਮਰਜੀਤ ਨਿੱਝਰ, ਬਲਜੀਤ ਸੰਘਾ, ਇੰਦਰਜੀਤ ਚਾਹਲ, ਸਰਪੰਚ ਬੀ ਕੇ ਪਾੜਾ ਪਿੰਡ ਆਦਿ ਹਾਜ਼ਰ ਸਨ |