23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਐਨ.ਆਰ.ਆਈ. ਐਡਵੋਕੇਟ ਨਰਿੰਦਰ ਕੌਰ ਨੂੰ ਜਨਰਲ ਸਮਾਜ ਮੰਚ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 19-11-2025
ਫਗਵਾੜਾ, 18 ਨਵੰਬਰ (ਹਰਜੋਤ ਸਿੰਘ ਚਾਨਾ)-ਜਨਰਲ ਸਮਾਜ ਮੰਚ ਫਗਵਾੜਾ ਵਲੋਂ ਕੈਨੇਡਾ 'ਚ ਵਕੀਲ ਵਜੋਂ ਪੰਜਾਬ ਦਾ ਮਾਣ ਵਧਾਉਣ ਲਈ ਨਰਿੰਦਰ ਕੌਰ ਪਤਨੀ ਜਸਕਰਨ ਸਿੰਘ ਨੂੰ ਅੱਜ ਸਨਮਾਨਿਤ ਕਰਦਿਆਂ ਹੌਸਲਾ ਅਫਜ਼ਾਈ ਕੀਤੀ ਗਈ | ਨਰਿੰਦਰ ਕੌਰ ਜੋ ਕਿ ਜਨਰਲ ਸਮਾਜ ਮੰਚ ਫਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਸਾਈਾ ਦੀ ਨੂੰ ਹ ਹੈ, ਉਸ ਨੂੰ ਸਨਮਾਨਿਤ ਕਰਦੇ ਹੋਏ ਮੰਚ ਦੇ ਚੇਅਰਮੈਨ ਅਸ਼ੋਕ ਸੇਠੀ ਤੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੀ ਇਸ ਧੀ ਨੇ ਕੈਨੇਡਾ ਵਿਚ ਜਨਰਲ ਸਮਾਜ ਤੇ ਫਗਵਾੜਾ ਦਾ ਮਾਣ ਵਧਾਇਆ ਹੈ | ਮੋਹਨ ਸਿੰਘ ਸਾਈਾ ਨੇ ਦੱਸਿਆ ਕਿ ਨਰਿੰਦਰ ਕੌਰ ਨੇ ਇਸੇ ਸਾਲ ਆਪਣੀ ਲਾਅ ਦੀ ਡਿਗਰੀ ਮੁਕੰਮਲ ਕਰਨ ਤੋਂ ਬਾਅਦ ਕੈਨੇਡਾ ਦੀ ਬਾਰ ਕੌਂਸਲ ਦੇ ਇਮਤਿਹਾਨ ਵਿਚ ਸਫਲਤਾ ਹਾਸਲ ਕਰਕੇ ਪ੍ਰੈਕਟਿਸ ਸ਼ੁਰੂ ਕੀਤੀ ਹੈ | ਐਡਵੋਕੇਟ ਨਰਿੰਦਰ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਦੇ ਅਸ਼ੀਰਵਾਦ, ਪਤੀ ਜਸਕਰਨ ਸਿੰਘ ਦੇ ਮਾਰਗ ਦਰਸ਼ਨ ਤੇ ਸਹੁਰੇ ਪਰਿਵਾਰ ਦੇ ਸਹਿਯੋਗ ਨੂੰ ਦਿੰਦਿਆਂ ਕਿਹਾ ਕਿ ਉਹ ਆਪਣੀ ਧਰਤੀ ਪੰਜਾਬ ਤੇ ਕੈਨੇਡਾ 'ਚ ਵੱਸਦੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰੇਗੀ | ਇਸ ਮੌਕੇ ਐਡਵੋਕੇਟ ਵਿਜੇ ਸ਼ਰਮਾ, ਅਵਤਾਰ ਸਿੰਘ ਮੰਡ, ਸੰਜੂ ਚਹਿਲ, ਰਾਜੂ ਚਹਿਲ, ਪ੍ਰਦੀਪ ਅਹੂਜਾ, ਨਿੱਕੀ, ਸ਼ਵਿੰਦਰ ਨਿਸ਼ਚਲ, ਸੁਮਨ ਸ਼ਰਮਾ, ਰਮੇਸ਼ ਸਚਦੇਵਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਬਿਹਾਰੀਪੁਰ ਵਿਖੇ ਬਾਲ ਦਿਵਸ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ 34ਵੇਂ ਪ੍ਰਵਾਨਾ ਯਾਦਗਾਰੀ ਮੇਲੇ 'ਤੇ ਕਲਾਕਾਰਾਂ ਨੇ ਦੇਰ ਰਾਤ ਤੱਕ ਬੰਨਿ੍ਹਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।