ਭੁਲੱਥ, 18 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਾਲੀ ਸਾਈਡ ਤੋਂ ਆਪਣੇ ਪਿੰਡ ਬਾਗਵਾਨਪੁਰ ਨੂੰ ਢਾਈ ਸਾਲਾ ਬੱਚੀ ਸਮੇਤ ਜਾ ਰਹੀਆਂ ਦੋ ਸਕੂਟਰੀ ਸਵਾਰ ਔਰਤਾਂ ਜਿਨ੍ਹਾਂ ਨੂੰ ਦੋ ਨਕਾਬਪੋਸ਼ ਆਲਟੋ ਸਵਾਰ ਲੁਟੇਰਿਆਂ ਨੇ ਘੇਰ ਕੇ ਕੁੱਟਮਾਰ ਕੀਤੀ ਤੇ ਫਿਰ ਔਰਤ ਦੇ ਗਲੇ 'ਚੋਂ ਦੋ ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਭੋਗਪੁਰ ਵਾਲੀ ਸਾਈਡ ਨੂੰ ਫ਼ਰਾਰ ਹੋ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਨਜੀਤ ਕੌਰ ਪਤਨੀ ਨਿਸ਼ਾਨ ਸਿੰਘ ਵਾਸੀ ਬਾਗਵਾਨਪੁਰ ਨੇ ਦੱਸਿਆ ਕਿ ਉਹ ਆਪਣੀ ਸੱਸ ਮਨਜੀਤ ਕੌਰ ਤੇ ਉਸ ਦੀ ਛੋਟੀ ਬੱਚੀ ਗੁਰਲੀਨ ਢਾਈ ਸਾਲਾ ਨਾਲ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਭੁਲੱਥ ਵਾਲੀ ਸਾਈਡ ਤੋ ਆ ਰਹੀਆਂ ਸਨ, ਜਦੋਂ ਉਹ ਕਮਰਾਏ ਦੇ ਨਜ਼ਦੀਕ ਪੁੱਜੀਆਂ ਤਾਂ ਭੁਲੱਥ ਵਾਲੀ ਸਾਈਡ ਤੋਂ ਆਲਟੋ ਗੱਡੀ ਆਈ ਤੇ ਸਾਡੀ ਸਕੂਟਰੀ ਦੇ ਅੱਗੇ ਲਗਾ ਕੇ ਸਾਨੂੰ ਰੋਕ ਲਿਆ ਤੇ ਗੱਡੀ ਵਿਚੋਂ ਦੋ ਨਕਾਬਪੋਸ਼ ਵਿਅਕਤੀ ਉੱਤਰੇ ਤੇ ਸਾਡੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਲੁਟੇਰੇ ਮੇਰੇ ਗਲੇ ਵਿਚੋਂ ਦੋ ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ | ਬਾਅਦ ਵਿਚ ਸਾਨੂੰ ਸਿਵਲ ਹਸਪਤਾਲ ਭੁਲੱਥ ਇਲਾਜ ਲਈ ਲਿਆਂਦਾ ਗਿਆ | ਇਸ ਸਬੰਧੀ ਥਾਣਾ ਭੁਲੱਥ ਪੁਲਿਸ ਨੂੰ ਇਸ ਘਟਨਾ ਬਾਰੇ ਇਤਲਾਹ ਦੇ ਦਿੱਤੀ ਗਈ |