23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਟੋਲ ਪਲਾਜ਼ਾ ਦੇ ਅਧਿਕਾਰੀਆਂ ਪਾਸੋਂ ਵਾਹਨਾਂ ਦੇ ਮੁੱਖ ਮਾਰਗ ਰਾਹੀਂ ਜਾਣ ਨੂੰ ਯਕੀਨੀ ਬਣਾਏ ਜਾਣ ਦੀ ਮੰਗ <br/>

ਅਜੀਤ ਡੈਸਕ 19-11-2025
ਢਿਲਵਾਂ, 18 ਨਵੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਟੋਲ ਪਲਾਜ਼ਾ ਢਿਲਵਾਂ ਦੀ ਟੋਲ ਪਰਚੀ ਤੋਂ ਬਚਣ ਲਈ ਵੱਡੀ ਗਿਣਤੀ 'ਚ ਵਾਹਨ, ਜਿਨ੍ਹਾਂ ਵਿਚ ਤੇਲ ਟੈਂਕਰ, ਕੈਂਟਰ, ਟਿੱਪਰ, ਛੋਟੇ ਹਾਥੀ, ਕਾਰਾਂ ਤੇ ਹੋਰ ਗੱਡੀਆਂ ਦੇ ਦਰਿਆ ਬਿਆਸ ਨੂੰ ਜਾਂਦੀ ਪੁਰਾਣੀ ਸੜਕ ਤੋਂ ਲੰਘਣ ਨਾਲ ਜਿੱਥੇ ਰੇਲਵੇ ਡੀਪੂ ਦੇ ਵਾਸੀਆਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸਾਮਾਨ ਨਾਲ ਭਰੇ ਵਾਹਨਾਂ ਦੇ ਲੰਘਣ ਨਾਲ ਸੜਕ ਦੇ ਥਾਂ-ਥਾਂ ਤੋਂ ਟੁੱਟ ਜਾਣ ਨਾਲ ਸਥਾਨਕ ਵਾਸੀਆਂ ਲਈ ਦਿੱਕਤ ਪੈਦਾ ਹੋ ਰਹੀ ਹੈ | ਜਾਣਕਾਰੀ ਅਨੁਸਾਰ ਟੋਲ ਪਰਚੀ ਨੂੰ ਬਚਾਉਣ ਲਈ ਉਕਤ ਮਾਰਗ ਰਾਹੀਂ ਜੀ ਟੀ ਰੋਡ ਵਾਂਗ ਹੀ ਆਵਾਜਾਈ ਦਿਨ ਰਾਤ ਉਕਤ ਸੜਕ ਤੋਂ ਲੰਘ ਰਹੀ ਹੈ ਤੇ ਕਈ ਵਾਹਨ ਚਾਲਕ ਤੇਜ਼ ਸਪੀਡ ਨਾਲ ਵਾਹਨ ਚਲਾਉਂਦੇ ਹੋਏ ਲੰਘ ਰਹੇ ਹਨ ਦਿਨ ਰਾਤ ਵੱਡੀ ਗਿਣਤੀ ਚ ਵਾਹਨਾਂ ਦੇ ਇੱਥੋਂ ਲੰਘਣ ਨਾਲ ਸੜਕ ਦੇ ਨਜ਼ਦੀਕ ਪੈਂਦੇ ਘਰਾਂ ਦੇ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੋ ਲੋਕ ਸਵੇਰ ਜਾਂ ਸ਼ਾਮ ਸਮੇਂ ਸੈਰ ਕਰਦੇ ਹਨ ਉਨ੍ਹਾਂ ਨੂੰ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਜ਼ਿਕਰਯੋਗ ਹੈ ਕਿ ਉਕਤ ਸੜਕ ਜੋ ਕਿ ਸੁੰਨਸਾਨ ਖ਼ੇਤਰ ਦੇ ਵਿਚੋਂ ਹੋ ਕੇ ਗੁਜ਼ਰਦੀ ਹੈ ਨੂੰ ਅੱਖੋਂ ਪਰੋਖੇ ਕਰਕੇ ਮਹਿੰਗੀਆਂ ਕਾਰਾਂ ਦੇ ਚਾਲਕਾਂ ਸਮੇਤ ਵੱਖ-ਵੱਖ ਵਾਹਨਾਂ ਵਲੋਂ ਮਹਿਜ਼ ਕੁੱਝ ਰੁਪਏ ਬਚਾਉਣ ਦੇ ਚੱਕਰ ਚ ਉਕਤ ਲਾਂਘੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ |ਦੱਸ ਦੇਈਏ ਕਿ ਦੇਰ ਰਾਤ ਤੱਕ ਉਨ੍ਹਾਂ ਦੇ ਇਸ ਤਰਾਂ ਲੰਘਣ ਨਾਲ ਜਿੱਥੇ ਉਹ ਟੋਲ ਪਰਚੀ ਨੂੰ ਬਚਾਉਂਦੇ ਹਨ ਉੱਥੇ ਟੋਲ ਪਲਾਜ਼ਾ ਤੇ ਲੱਗੇ ਕੈਮਰਿਆਂ ਤੋਂ ਵੀ ਬੱਚ ਰਹੇ ਹਨ,ਲੋਕਾਂ ਦੀ ਟੋਲ ਪਲਾਜ਼ਾ ਦੇ ਉੱਚ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਹੈ ਕਿ ਵਾਹਨਾਂ ਦੇ ਮੁੱਖ ਮਾਰਗ ਰਾਹੀਂ ਹੀ ਆਉਣ ਜਾਣ ਨੂੰ ਯਕੀਨੀ ਬਣਾਇਆ ਜਾਵੇ |

ਪਿਛਲੀ ਖ਼ਬਰ ਪੁਲਿਸ ਵਲੋਂ ਪਿੰਡ ਬੂਟ ਵਿਖੇ ਘਰਾਂ 'ਚ ਛਾਪੇਮਾਰੀ ਅਗਲੀ ਖ਼ਬਰ ਨਕਾਬਪੋਸ਼ ਲੁਟੇਰਿਆਂ ਨੇ ਬੱਚੀ ਸਮੇਤ 2 ਸਕੂਟਰੀ ਸਵਾਰ ਔਰਤਾਂ ਨੂੰ ਘੇਰ ਕੇ ਕੀਤੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।