ਤਲਵੰਡੀ ਚੌਧਰੀਆਂ, 7 ਨਵੰਬਰ (ਪਰਸਨ ਲਾਲ ਭੋਲਾ)-ਵਾਤਾਵਰਨ ਪ੍ਰੇਮੀ ਕੁਲਤਾਰ ਸਿੰਘ ਬਿਧੀਪੁਰ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਦੀਵਾਲੀ ਦੇ ਚਲਾਏ ਪਟਾਕਿਆਂ ਤੇ ਕੁਝ ਕਿਸਾਨਾਂ ਵਲੋਂ ਦੇਰ ਸਵੇਰ ਪਰਾਲੀ ਨੂੰ ਅੱਗ ਲਾਉਣ ਕਾਰਨ ਵਾਤਾਵਰਨ ਕਾਫ਼ੀ ਗੰਧਲਾ ਹੋ ਗਿਆ ਹੈ, ਜਿਸ ਕਾਰਨ ਪ੍ਰਦੂਸ਼ਣ ਬਹੁਤ ਹੱਦ ਤੱਕ ਵੱਧ ਗਿਆ ਹੈ | ਦੀਵਾਲੀ ਤਾਂ ਲੰਘ ਗਈ ਪਰ ਪਰਾਲੀ ਨੂੰ ਅਜੇ ਵੀ ਅੱਗ ਲੱਗ ਰਹੀ ਹੈ | ਗੌਰਤਲਬ ਹੈ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਪਰਾਲੀ ਸੰਭਾਲਣ ਲਈ ਸੰਦ ਤਾਂ ਦਿੱਤੇ ਗਏ ਹਨ ਪਰ ਜਦੋਂ ਖੇਤਾਂ 'ਚ ਪਰਾਲੀ ਦੀਆਂ ਗੱਠਾਂ ਬੰਨ੍ਹ ਦਿੱਤੀਆਂ ਜਾਂਦੀਆਂ ਹਨ ਤਾਂ ਉਹ ਕਿਸਾਨਾਂ ਦੇ ਖੇਤਾਂ 'ਚ ਚੁੱਕੀਆਂ ਨਹੀਂ ਜਾ ਰਹੀਆਂ, ਕਿਸਾਨਾਂ ਦੀ ਕਣਕ ਤੇ ਹੋਰ ਫ਼ਸਲ ਦੀ ਬਿਜਾਈ ਲੇਟ ਹੋ ਰਹੀ ਹੈ | ਇਸ ਪ੍ਰਤੀ ਸਰਕਾਰ ਦੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਧਿਆਨ ਦੇਣਾ ਬਣਦਾ ਹੈ |