29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਕੈਂਬਰਿਜ ਸਕੂਲ ਵਿਖੇ 'ਰੁਟਸ ਆਫ਼ ਵਿੰਗ' ਵਿਸ਼ੇ 'ਤੇ ਸੈਮੀਨਾਰ

ਅਜੀਤ ਡੈਸਕ 08-11-2025
ਫਗਵਾੜਾ, 7 ਨਵੰਬਰ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ 'ਰੁਟਸ ਆਫ਼ ਵਿੰਗ' ਵਿਸ਼ੇ 'ਤੇ ਮਾਪਿਆ ਦੀ ਕਾਰਜਸ਼ਾਲਾ ਕਰਵਾਈ ਗਈ | ਜਿਸ 'ਚ ਰਿਸੋਰਸ ਪਰਸਨ ਪ੍ਰਾਚੀ ਸ਼ਕਮਾ (ਸਕੂਲ ਕਾਊਸਲਰ) ਨੇ ਬੱਚਿਆਂ ਤੇ ਮਾਪਿਆਂ ਦੇ ਆਪਸੀ ਸੰਬੰਧਾਂ ਦੀ ਡੂੰਘਾਈ ਤੇ ਪ੍ਰਕਾਸ਼ ਪਾਇਆ | ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਜੀਵਨ ਦੇ ਪਹਿਲੇ ਕੁੱਝ ਵਿਕਾਸ ਦੇ ਸਾਲ ਬਹੁਤ ਮਹੱਤਵਪੂਰਣ ਹੁੰਦੇ ਹਨ, ਇਸ ਸਮੇਂ 'ਚ ਮਾਪੇ ਤੇ ਬੱਚਿਆਂ ਦੇ 'ਚ ਸੰਵਾਦ ਸਭ ਤੋਂ ਵੱਡੀ ਭੂਮਿਕਾ ਨਿਭਾਉਂਦਾ ਹੈ | ਇਸ ਕਾਰਜਸ਼ਾਲਾ 'ਚ ਉਨ੍ਹਾਂ ਨੇ ਬੱਚਿਆਂ ਦੇ ਮੋਟਰ ਵਿਕਾਸ ਦੇ ਚਰਨਾ ਦੇ ਨਾਲ ਨਾਲ ਕੁੱਝ ਵਿਵਹਾਰਿਕ ਸਮੱਸਿਆਵਾਂ ਜਿਵੇਂ ਵਾਧੂ ਸ੍ਰਕੀਨ ਦਾ ਪ੍ਰਯੋਗ, ਜਿੱਦ ਕਰਨਾ, ਕਹਿਣਾ ਨਾ ਮੰਨਣਾ, ਗੁੱਸਾ ਕਰਨਾ, ਝੂਠ ਬੋਲਣ ਦੀ ਆਦਤ 'ਤੇ ਚਰਚਾ ਕੀਤੀ | ਇਸ ਮੌਕੇ ਮਾਪਿਆਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ ਤੇ ਉਨ੍ਹਾਂ ਨੂੰ ਇੱਕ ਵੀਡੀਓ ਦਿਖਾਈ ਗਈ ਜਿਸ 'ਚ ਬੱਚਿਆਂ ਦੇ ਮੋਬਾਈਲ ਫ਼ੋਨ ਪ੍ਰਤੀ ਜਿੱਦ ਦੇ ਵਤੀਰੇ ਨੂੰ ਕਿਵੇਂ ਸ਼ਾਂਤੀਪੂਰਨ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ | ਸਕੂਲ ਪਿ੍ੰਸੀਪਲ ਜ਼ੋਰਾਵਰ ਸਿੰਘ ਨੇ ਕਾਰਜਸ਼ਾਲਾ ਦੀ ਪ੍ਰਸੰਸਾ ਕਰਦੇ ਹੋਏ ਪ੍ਰਾਚੀ ਸ਼ਰਮਾ ਦਾ ਧੰਨਵਾਦ ਕੀਤੀ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਰਾਣਾ ਗੁਰਜੀਤ ਸਿੰਘ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਗੁਰਧਾਮਾਂ ਵਿਖੇ ਭਰੀ ਹਾਜ਼ਰੀ ਅਗਲੀ ਖ਼ਬਰ ਕੈਂਬਰਿਜ ਸਕੂਲ ਦੇ ਤੈਰਾਕਾਂ ਦਾ ਪੰਜਾਬ ਸਕੂਲ ਖੇਤਰ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।