ਫਗਵਾੜਾ, 7 ਨਵੰਬਰ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਅੰਡਰ-14, 17 ਤੇ 19 ਲੜਕੇ ਤੇ ਲੜਕੀਆਂ ਤੈਰਾਕੀ ਟੀਮਾਂ ਦੇ ਪੰਜਾਬ ਸਕੂਲ ਰਾਜ ਤੈਰਾਕੀ ਚੈਂਪੀਅਨਸ਼ਿਪ 'ਚ ਵਧੀਆ ਪ੍ਰਦਰਸ਼ਨ ਕੀਤਾ | ਕਪੂਰਥਲਾ ਜ਼ਿਲੇ੍ਹ ਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਸੀ.ਆਈ.ਐਸ ਫਗਵਾੜਾ ਦੇ ਤੈਰਾਕੀ ਨੇ ਆਪਣੀ ਪ੍ਰਤਿਭਾ ਸਖ਼ਤ ਮਿਹਨਤ ਤੇ ਸਮਰਥਨ ਨੂੰ ਉਜਾਗਰ ਕਰਦੇ ਹੋਏ ਕਈ ਤਗਮੇ ਹਾਸਲ ਕੀਤੇ | ਪ੍ਰੋਗਰਾਮ 'ਚ ਜਮਾਤ 11ਵੀਂ ਦੀ ਤਾਨੀਆ ਪੁਰੀ (ਅੰਡਰ-17 ਲੜਕੀਆਂ) 100 ਮੀਟਰ ਬਟਰ ਫ਼ਲਾਈ ਸਟ੍ਰੋਕ 'ਚ ਕਾਂਸੇ ਦਾ ਤਗਮਾ ਜਿੱਤਿਆ | ਜਮਾਤ 9ਵੀਂ ਦੀ ਦਿਵਨੂਰ ਕੌਰ 200 ਮੀਟਰ ਬਟਰਫ਼ਲਾਈ ਸਟ੍ਰੋਕ 'ਚ ਚਾਂਦੀ ਦਾ ਤਗਮਾ ਜਿੱਤਿਆ | ਜਮਾਤ 11ਵੀਂ ਦੇ ਗੌਤਮ ਗੁਲਾਟੀ 100 ਮੀਟਰ ਬਟਰਫ਼ਲਾਈ ਸਟ੍ਰੋਕ 'ਚ ਕਾਂਸੇ ਦਾ ਤਗਮਾ ਜਿੱਤਿਆ | ਅੰਡਰ-14 ਲੜਕੀਆਂ ਰੀਲਾ 'ਚ ਦੋ ਕਾਂਸੇ ਦੇ ਤਗਮੇ, ਅੰਡਰ-19 ਲੜਕਿਆ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਜਿਸ ਨਾਲ ਰੀਲਾ ਦੇ ਮੁਕਾਬਲਿਆਂ 'ਚ ਦੋ ਕਾਂਸੇ ਦੇ ਤਗਮੇ ਹਾਸਲ ਕੀਤੇ | ਤਗਮੇ ਦੇ ਜੇਤੂ ਰੀਲ ਟੀਮ ਦੇ ਵਿਦਿਆਰਥੀ ਜਮਾਤ 9ਵੀਂ ਦੀ ਭਾਵਿਆ ਵਰਮਾ, 9ਵੀਂ ਦੀ ਦਿਵਨੂਰ ਕੌਰ, 11ਵੀਂ ਦੀ ਤਾਨਿਆ, 11ਵੀਂ ਦੀ ਜਸਪ੍ਰੀਤ ਕੌਰ ਨੇ 400 ਮੀਟਰ ਫ਼ਰੀ ਸਟਾਈਲ ਰੀਲਾ ਤੇ 400 ਮੀਟਰ ਮੇਡਲੇ ਰੀਲਾ ਦੋਨਾਂ 'ਚ ਸਾਂਝੇ ਰੂਪ 'ਚ ਕਾਂਸੇ ਦਾ ਤਗਮਾ ਜਿੱਤਿਆ | ਸਕੂਲ ਪਿ੍ੰਸੀਪਲ ਜ਼ੋਰਾਵਰ ਸਿੰਘ ਨੇ ਜੇਤੂਆਂ ਨੂੰ ਤਗਮੇ ਦਿੱਤੇ ਤੇ ਟੀਮ ਦੇ ਸਾਰੇ ਖਿਡਾਰੀਆਂ ਦੀ ਪ੍ਰਸੰਸਾ ਕੀਤੀ |