ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰੇ ਆਲ ਇੰਡੀਆ ਪੁੰਨਿਆ ਕੇਸਰੀ ਦੰਗਲ 'ਤੇ ਹਰਿਆਣਾ ਦੇ ਵਿੱਕੀ ਦਾ ਕਬਜ਼ਾ
ਅਜੀਤ ਡੈਸਕ
07-11-2025
ਸੁਲਤਾਨਪੁਰ ਲੋਧੀ, 6 ਨਵੰਬਰ (ਥਿੰਦ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਵਾਸੀ ਪੰਜਾਬੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਵਲੋਂ ਕਰਵਾਇਆ ਗਿਆ ਦੂਸਰਾ ਆਲ ਇੰਡੀਆ ਪੁੰਨਿਆ ਕੇਸਰੀ ਦੰਗਲ ਯਾਦਗਾਰੀ ਹੋ ਨਿਬੜਿਆ | ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ, ਜਨਰਲ ਸਕੱਤਰ ਪਿਆਰਾ ਸਿੰਘ ਪਾਜੀਆਂ ਅਤੇ ਉੱਘੇ ਪਹਿਲਵਾਨ ਮਲਕੀਤ ਕਾਂਜਲੀ ਦੀ ਅਗਵਾਈ ਹੇਠ ਕਰਵਾਏ ਗਏ ਦੂਸਰੇ ਆਲ ਇੰਡੀਆ ਪੁੰਨਿਆ ਕੁਸ਼ਤੀ ਦੰਗਲ 'ਚ ਈਰਾਨ ਸਮੇਤ 150 ਦੇ ਕਰੀਬ ਇੰਟਰਨੈਸ਼ਨਲ ਅਤੇ ਰਾਸ਼ਟਰੀ ਪੱਧਰ ਦੇ ਪਹਿਲਵਾਨਾਂ ਨੇ ਵੱਖ-ਵੱਖ ਭਾਰ ਵਰਗਾਂ ਵਿਚ ਭਾਗ ਲਿਆ | ਕੁਸ਼ਤੀ ਦੰਗਲ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ, ਪਿਆਰਾ ਸਿੰਘ ਪਾਜੀਆਂ,ਮਲਕੀਤ ਕਾਂਝਲੀ ਵੱਲੋਂ ਕੀਤਾ ਗਿਆ | ਕੁਸ਼ਤੀ ਦੰਗਲ ਦੌਰਾਨ ਸਾਰੀਆਂ ਕੁਸ਼ਤੀਆਂ ਹੀ ਬਹੁਤ ਦਿਲਚਸਪ ਸਨ | ਦੰਗਲ ਦੀ ਸਭ ਤੋਂ ਵੱਡੀ ਕੁਸ਼ਤੀ 85 ਕਿਲੋਗ੍ਰਾਮ ਭਾਰ ਵਰਗ ਤੋਂ ਉੱਪਰ ਵਾਲੇ ਮੁਕਾਬਲੇ ਵਿਚ ਹਰਿਆਣਾ ਦੇ ਵਿੱਕੀ ਨੇ ਸੰਦੀਪ ਮਾਨ ਬਠਿੰਡਾ ਨੂੰ ਹਰਾ ਕੇ 1 ਲੱਖ 31 ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਪੰਜਾਬ ਟਾਈਗਰ ਦਾ ਖਿਤਾਬ ਕਰਨਵੀਰ ਫਗਵਾੜਾ, ਪੰਜਾਬ ਕੁਮਾਰ ਦਾ ਜਸਟਿਨ ਸਿੱਧੂ,ਬਾਲ ਕੇਸਰੀ ਦਾ ਪ੍ਰਨਾਮ ਫ਼ਰੀਦਕੋਟ ਨੇ ਜਿੱਤਿਆ | ਕੁੜੀਆਂ ਦੇ ਵਰਗ 'ਚ ਮਨਰੀਤ ਕਾਂਜਲੀ ਜੇਤੂ ਰਹੀ | ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਮੁਹਿੰਦਰ ਭਗਤ ਵੱਲੋਂ ਨਿਭਾਈ ਗਈ | ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਐਸੋਸੀਏਸ਼ਨ ਦਾ ਇਹ ਉਪਰਾਲਾ ਬਹੁਤ ਕਾਬਲੇ ਤਾਰੀਫ ਹੈ | ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਮਾਨ ਸਿੰਘ,ਡੀ ਐਸ ਪੀ ਸਰਬਜੀਤ ਸਿੰਘ, ਸੱਤੀ ਪਹਿਲਵਾਨ, ਮਜੀਦਾ ਪਹਿਲਵਾਨ ਉਚੇਚੇ ਤੌਰ ਤੇ ਪਹੁੰਚੇ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਅਤੇ ਜਨਰਲ ਸਕੱਤਰ ਪਿਆਰਾ ਸਿੰਘ ਪਾਜੀਆਂ ਨੇ ਦੱਸਿਆ ਕਿ ਕੁਸ਼ਤੀ ਦੰਗਲ ਲਈ ਧਰਮ ਸਿੰਘ ਮੈਰੀਪੁਰ, ਬਲਬੀਰ ਸਿੰਘ ਡੇਰਾ ਨੰਦ, ਹਰਨੇਕ ਸਿੰਘ ਨੇਕਾ ਮੈਰੀਪੁਰ , ਕੁਲਦੀਪ ਸਿੰਘ ਹਰਨਾਮ ਪੁਰ, ਬਿੱਲਾ ਸੰਘੇੜਾ, ਦੇਵ ਥਿੰਦ ਸ਼ਿਕਾਰ ਪੁਰ, ਕੁਲਦੀਪ ਸਿੰਘ ਟੁਰਨਾ, ਪ੍ਰੀਤ ਮਠਾੜੂ, ਸਤਨਾਮ ਸਿੰਘ ਕਾਂਜਲੀ, ਮੋਹਨ ਸਿੰਘ ਦੁਰਗਾਪੁਰ ਦਾ ਵਿਸ਼ੇਸ਼ ਸਹਿਯੋਗ ਦਿੱਤਾ | ਅੰਤਰਰਾਸ਼ਟਰੀ ਕੁਮੈਂਟਰ ਪ੍ਰੋ ਮੱਖਣ ਸਿੰਘ ਹਕੀਮਪੁਰ ਅਤੇ ਮਿੱਠਾ ਦਰੀਏਵਾਲ, ਲੈਕਚਰਾਰ ਬਲਦੇਵ ਸਿੰਘ ਟੀਟਾ ਦੇ ਬੋਲਾਂ ਨੇ ਦੰਗਲ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ | ਇਸ ਮੌਕੇ ਸੀਨੀਅਰ ਆਗੂ ਅਵਤਾਰ ਸਿੰਘ ਮੀਰੇ, ਮੈਨੇਜਰ ਜਰਨੈਲ ਸਿੰਘ, ਉੱਘੇ ਪੱਤਰਕਾਰ ਗੁਰਪਾਲ ਸਿੰਘ ਲੋਹੀਆਂ, ਬਿੱਕਰ ਸਿੰਘ, ਨਛੱਤਰ ਸਿੰਘ ਢੰਡੋਵਾਲ, ਬਲਵਿੰਦਰ ਸਿੰਘ ਰਾਜਾ, ਸਰਪੰਚ ਯੋਧਾ ਸਿੰਘ, ਕੋਚ ਹਰੀ ਕਿ੍ਸ਼ਨ, ਹਰਵਿੰਦਰ ਸਿੰਘ ਕੋਲੀਆਂ ਵਾਲ, ਕੁਲਦੀਪ ਸਿੰਘ ਡਡਵਿੰਡੀ, ਰੌਣਕੀ ਤਲਵੰਡੀ ਚੌਧਰੀਆਂ, ਕੋਚ ਸਰੂਪ ਸਿੰਘ, ਸ਼ਾਇਰ ਮੁਖਤਾਰ ਚੰਦੀ, ਪ੍ਰਧਾਨ ਗੁਰਦਿਆਲ ਸਿੰਘ, ਬਿਕਰਮਜੀਤ ਸਿੰਘ ਖਾਲੂ , ਨਿਰਮਲ ਸਿੰਘ ਹੁੰਦਲ, ਬਿਕਰਮ ਸਿੰਘ ਉੱਚਾ, ਬਲਜਿੰਦਰ ਸਿੰਘ ਸਪੇਨ, ਖਿੰਡਾ ਖਾਲੂ ਆਦਿ ਹਾਜ਼ਰ ਸਨ |