ਸੁਲਤਾਨਪੁਰ ਲੋਧੀ, 6 ਨਵੰਬਰ (ਥਿੰਦ)-ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਪਵਿੱਤਰ ਵੇਈਾ ਵਿਖੇ ਕਰਵਾਇਆ ਗਿਆ | ਕਵੀ ਦਰਬਾਰ ਵਿਚ ਸ਼ਾਮਿਲ ਕਵੀ ਸ਼ਾਹਿਬਾਨਾਂ ਨੇ ਬਾਬੇ ਨਾਨਕ ਦੇ ਜੀਵਨ ਤੇ ਫ਼ਲਸਫ਼ੇ ਨਾਲ ਸੰਬੰਧਿਤ ਰਚਨਾਵਾਂ ਪੇਸ਼ ਕੀਤੀਆਂ | ਹਾਜ਼ਰ ਕਵੀਆਂ 'ਚ ਕੁਲਵਿੰਦਰ ਕੌਰ ਕੰਵਲ, ਗੁਰਦੇਵ ਸਿੰਘ ਫੌਜੀ, ਬੀਬਾ ਕੁਲਵੰਤ, ਡਾ: ਹਰਮੀਤ ਕੌਰ ਮੀਤ ਗੁਰਦਾਸਪੁਰ, ਡਾ: ਆਸਾ ਸਿੰਘ, ਗੁਰਸ਼ਨਜੀਤ ਸਿੰਘ ਖੋਜਪੁਰੀ, ਯੁਗਰਾਜ ਸਿੰਘ ਸਰਹਾਲੀ, ਸੰਤ ਸਿੰਘ ਸੰਧੂ, ਡਾ: ਰਾਮ ਮੂਰਤੀ, ਲਾਡੀ ਭੁੱਲਰ, ਜਾਪ ਕੌਰ, ਹਰਦੀਪ ਸਿੰਘ ਨਾਗੋਕੇ, ਮੁਖ਼ਤਿਆਰ ਸਿੰਘ ਚੰਦੀ, ਰਵਿੰਦਰ ਰੌਕੀ, ਸਤਨਾਮ, ਕੁਲਦੀਪ ਕੌਰ ਦੀਪ ਲੁਧਿਆਣਾ, ਜਸਵਿੰਦਰ ਕੌਰ ਜੱਸੀ, ਪਰਮਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਸਰਾਏ ਸ਼ਾਮਿਲ ਸਨ |ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਵੀ ਦਰਬਾਰ ਵਿਚ ਹਾਜ਼ਰੀ ਭਰਨ ਵਾਲੇ ਸਾਰੇ ਕਵੀਆਂ ਦਾ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਕਵੀਆਂ ਦੀ ਸਮਾਜ ਵਿਚ ਬਹੁਤ ਹੀ ਅਹਿਮ ਭੂਮਿਕਾ ਰਹੀ ਹੈ | ਉਹ ਸਮੇਂ ਦੀਆਂ ਚਣੌਤੀਆਂ ਨੂੰ ਆਪਣੀਆਂ ਰਚਨਾਵਾਂ ਰਾਹੀ ਵੰਗਾਰਦੇ ਹਨ | ਉਨ੍ਹਾਂ ਦੱਸਿਆ ਕਿ ਪਵਿੱਤਰ ਕਾਲੀ ਵੇਈਾ ਦੀ ਕਾਰ ਸੇਵਾ ਦੇ 25 ਵਰਿ੍ਹਆਂ ਦੌਰਾਨ ਸੇਵਾ ਨਾਲ ਸੰਬੰਧਿਤ ਬਹੁਤ ਸਾਰਾ ਸਾਹਿਤ ਰਚਿਆ ਗਿਆ ਸੀ |