18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਬੀਬੀ ਜਗੀਰ ਕੌਰ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਖਾਦ ਤੇ ਕਣਕ ਦਾ ਬੀਜ ਵੰਡਿਆ

ਅਜੀਤ ਡੈਸਕ 07-11-2025

• 400 ਏਕੜ ਕਣਕ ਦਾ ਬੀਜ ਤੇ ਡੀ.ਏ.ਪੀ. ਖਾਦ ਦੇਣ ਦਾ ਟੀਚਾ
ਬੇਗੋਵਾਲ, 6 ਨਵੰਬਰ (ਸੁਖਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲਿਆਂ ਵਾਲਿਆਂ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ 'ਨਾਮ ਜਪੋ, ਵੰਡ ਛਕੋ, ਕਿਰਤ ਕਰੋ' ਤਹਿਤ ਪਿਛਲੇ ਸਮੇਂ ਵਿਚ ਆਏ ਹੜ੍ਹਾਂ ਕਾਰਨ ਹਲਕਾ ਭੁਲੱਥ ਦੇ ਮੰਡ ਏਰੀਏ ਦੇ ਜਿਨ੍ਹਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਉਨ੍ਹਾਂ ਨੂੰ ਖਾਦ ਤੇ ਪ੍ਰਮਾਣਿਤ ਬੀਜ ਵੰਡੇ ਗਏ | ਇਸ ਸਮੇਂ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਹੜ੍ਹ ਆਏ ਸਨ ਉਨ੍ਹਾਂ ਵਿਚ ਸਾਡੇ ਮੰਡ ਏਰੀਏ ਦਾ ਭਾਰੀ ਨੁਕਸਾਨ ਹੋਇਆ ਸੀ ਤੇ ਉਸ ਦੌਰਾਨ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਵਲੋਂ ਸੰਗਤਾਂ ਦੀ ਸਹਿਯੋਗ ਨਾਲ ਚਾਰਾ, ਲੰਗਰ ਪ੍ਰਸ਼ਾਦਾ, ਚੌਕਰ, ਡੀਜ਼ਲ ਤੇ ਹੋਰ ਸਮਗਰੀ ਵੰਡੀ ਗਈ ਸੀ ਤੇ ਉਸੇ ਸਮੇਂ ਪੀੜਤ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਕਣਕ ਦੀ ਫ਼ਸਲ ਬੀਜਣ ਸਮੇਂ ਖਾਦ ਤੇ ਬੀਜ ਜੋ 400 ਏਕੜ ਦੇ ਕਰੀਬ ਲਈ ਦਿੱਤਾ ਜਾਵੇਗਾ | ਉਸੇ ਤਹਿਤ ਅੱਜ ਮੰਡ ਏਰੀਏ ਦੇ ਕਿਸਾਨਾਂ ਨੂੰ ਖਾਦਾਂ ਤੇ ਪ੍ਰਮਾਣਿਤ ਬੀਜ ਵੰਡਿਆ ਗਿਆ ਹੈ | ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਇਸ ਔਖੀ ਘੜੀ ਦੇ ਵਿਚ ਸਾਨੂੰ ਇਹਨਾਂ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਮੁੜ ਆਪਣੇ ਪਰਿਵਾਰ ਦਾ ਸਹੀ ਤੌਰ 'ਤੇ ਪਾਲਣ ਪੋਸ਼ਣ ਕਰ ਸਕਣ | ਇਸਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਜੋ ਟੀਚਾ ਅਸੀਂ ਮਿਥਿਆ ਹੈ ਉਹ ਪੂਰਾ ਕੀਤਾ ਜਾਵੇਗਾ ਤੇ ਇਸਤੋਂ ਇਲਾਵਾ ਲੋੜ ਅਨੁਸਾਰ ਡੀਜ਼ਲ ਤੇ ਖਾਦ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਇਸ ਮੌਥੇ ਯੁਵਰਾਜ ਭੁਪਿੰਦਰ ਸਿੰਘ, ਜਰਨੈਲ ਸਿੰਘ, ਸਾਬਕਾ ਸਰਪੰਚ ਰਾਜਨ, ਸਾਬਕਾ ਸਰਪੰਚ ਰਜਿੰਦਰ ਸਿੰਘ ਲਾਡੀ, ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ, ਅਮਰੀਕ ਸਿੰਘ ਪੀਏ, ਕੁਲਵੰਤ ਸਿੰਘ ਹਬੀਬਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੰਡ ਏਰੀਏ ਦੇ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਐੱਸ.ਸੀ. ਸਮਾਜ ਦੇ ਲੀਡਰ ਬਾਰੇ ਕੋਈ ਭੱਦੀ ਸ਼ਬਦਾਵਲੀ ਦੀ ਵਰਤੋਂ ਕਰੇ ਤਾਂ ਬਰਦਾਸ਼ਤ ਨਹੀਂ ਕਰਾਂਗੇ-ਵਿਜੈ ਪੰਡੋਰੀ ਅਗਲੀ ਖ਼ਬਰ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਨੂੰ ਲੈ ਕੇ ਐੱਸ.ਐੱਸ.ਪੀ. ਵਲੋਂ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।