05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪ੍ਰਕਾਸ਼ ਪੁਰਬ ਮੌਕੇ ਸਜਾਏ ਨਗਰ ਕੀਰਤਨ ਮੌਕੇ ਸੰਗਤਾਂ ਨੇ ਲਗਾਏ ਲੰਗਰ

ਅਜੀਤ ਡੈਸਕ 06-11-2025
ਸੁਲਤਾਨਪੁਰ ਲੋਧੀ, 5 ਨਵੰਬਰ (ਨਰੇਸ਼ ਹੈਪੀ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਥਾਹ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ | ਇਹਨਾਂ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਪਾਵਨ ਨਗਰੀ ਵਿਖੇ ਨਤਮਸਤਕ ਹੋਣ ਲਈ ਪਧਾਰ ਰਹੀਆਂ ਹਨ | ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਵਿਸ਼ਾਲ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸਜਾਏ ਗਏ ਨਗਰ ਕੀਰਤਨ ਮੌਕੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸ਼ਾਲ ਲੰਗਰ ਲਗਾਏ ਗਏ | ਨਗਰ ਕੀਰਤਨ ਮੌਕੇ ਨਵੀਂ ਦਾਣਾ ਮੰਡੀ ਵਿਖੇ ਆੜ੍ਹਤੀਆਂ ਵਲੋਂ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਉਚੇਚੇ ਤੌਰ 'ਤੇ ਪੁੱਜੇ ਤੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸੇਵਾ ਕਰਨ ਵਾਲੇ ਵਿਚ ਚੇਅਰਮੈਨ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਪ ਸੁਲਤਾਨਪੁਰ ਲੋਧੀ, ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ, ਮਰਕਫੈੱਡ ਦੇ ਚੇਅਰਮੈਨ ਗੁਰਚਰਨ ਸਿੰਘ ਬਿੱਟੂ, ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੋਢੀ, ਜਤਿੰਦਰਜੀਤ ਸਿੰਘ ਜੱਜੀ ਨੰਬਰਦਾਰ, ਆੜ੍ਹਤੀ ਬਲਦੇਵ ਸਿੰਘ ਮੰਗਾ, ਸਰਪੰਚ ਰਾਮ ਸਿੰਘ ਪਰਮਜੀਤਪੁਰ, ਗੁਰਪ੍ਰੀਤ ਸਿੰਘ ਕੈਨੇਡਾ, ਅਜੇ ਧੀਰ ਆੜ੍ਹਤੀ, ਸਰਪੰਚ ਜੋਗਿੰਦਰ ਸਿੰਘ ਸ਼ਾਹਵਾਲਾ, ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ, ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ, ਜਸਕਮਲ ਸਿੰਘ ਤਲਵੰਡੀ ਚੌਧਰੀਆਂ, ਕੁਲਵਿੰਦਰ ਸਿੰਘ ਸੱਧੂਵਾਲ, ਜੱਗੀ ਜੈਨਪੁਰ, ਦਿਲਬਾਗ ਸਿੰਘ, ਸੁਖਜਿੰਦਰ ਸਿੰਘ ਗੋਲਡੀ, ਪ੍ਰਗਟ ਸਿੰਘ ਮਿਆਣੀ, ਮਾਧਵ ਗੁਪਤਾ, ਸਰਬਜੀਤ ਸਿੰਘ ਪਲਾਟ ਵਾਲਾ ਸੋਨੂੰ ਰਾਮੇ, ਅਮਰਜੀਤ ਸਿੰਘ ਵਾਟਾਂਵਾਲੀ, ਸਰਪੰਚ ਹਰਜਿੰਦਰ ਸਿੰਘ ਮਨਿਆਲਾ, ਸਰਪੰਚ ਸ਼ਮਿੰਦਰ ਸਿੰਘ ਸੰਧੂ ਆਹਲੀ, ਜਸਮਿੱਤਰ ਸਿੰਘ ਡਡਵਿੰਡੀ, ਕੁਲਦੀਪ ਸਿੰਘ ਸੂਜੋਕਾਲੀਆ, ਆੜ੍ਹਤੀ ਨਿਰਮਲ ਸਿੰਘ, ਸੋਨੂੰ ਝੰਡੂਵਾਲ, ਯਸ਼ਪਾਲ ਅਰੋੜਾ, ਸਤਪਾਲ ਮਨਚੰਦਾ, ਮੁਖਤਾਰ ਸਿੰਘ ਰੂਬੀ, ਗੁਰਜੰਟ ਸਿੰਘ ਸੰਧੂ ਸਾਬਕਾ ਚੇਅਰਮੈਨ ਆਦਿ ਵੀ ਹਾਜ਼ਰ ਸਨ | ਇਸੇ ਤਰ੍ਹਾਂ ਬੀ.ਡੀ.ਪੀ.ਓ. ਚੌਂਕ ਵਿਖੇ ਦੁਕਾਨਦਾਰਾਂ ਵਲੋਂ ਪੋਪ ਕੋਰਨ, ਚਾਹ ਪਕੌੜਿਆਂ, ਲੱਡੂਆਂ ਤੇ ਫਲਾਂ ਦੇ ਲੰਗਰ ਲਗਾਏ | ਤਲਵੰਡੀ ਚੌਕ ਵਿਖੇ ਵੀ ਦੁਕਾਨਦਾਰਾਂ ਵੱਲੋਂ ਮਠਿਆਈਆਂ ਤੇ ਫਲਾਂ ਦੇ ਅਤੁੱਟ ਲੰਗਰ ਵਰਤਾਏ ਗਏ | ਆਰੀਆ ਸਮਾਜ ਚੌਂਕ ਵਿਚ ਮਾਰਕੀਟ ਵੱਲੋਂ ਠੰਢੇ ਮਿੱਠੇ ਜਲ ਤੇ ਕੋਲਡ ਡਰਿੰਕ ਦੇ ਲੰਗਰ ਲਗਾਏ ਗਏ | ਸਦਰ ਬਾਜ਼ਾਰ ਵਿਖੇ ਮਾਰਕੀਟ ਵੱਲੋਂ ਕੋਲਡ ਡਰਿੰਕ ਦੇ ਲੰਗਰ ਵਰਤਾਏ ਗਏ ਜਿਸ ਵਿਚ ਸੇਵਾ ਕਰਨ ਵਾਲਿਆਂ ਵਿਚ ਜਸਵੰਤ ਸਿੰਘ ਜੰਮੂ, ਵਿਸ਼ਾਲ ਟਕਸਾਲੀ, ਬੱਬਲੂ ਬਾਂਸਲ, ਹਨੀ ਪੁਰੀ, ਕਪਿਲ ਕੰਡਾ ਅਤੇ ਸਮੂਹ ਦੁਕਾਨਦਾਰ ਸ਼ਾਮਿਲ ਸਨ | ਸ਼ਿਵ ਮੰਦਰ ਚੌੜਾ ਖੂਹ ਵਿਖੇ ਪ੍ਰਧਾਨ ਰਕੇਸ਼ ਕੁਮਾਰ ਨੀਟੂ ਦੀ ਅਗਵਾਈ ਹੇਠ ਫਲਾਂ ਤੇ ਬਿਸਕੁਟਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਕੈਸ਼ੀਅਰ ਡਿੰਪਲ ਟੰਡਨ, ਪੰਡਿਤ ਲਛਮਣ ਪ੍ਰਸਾਦ, ਬਾਬਾ ਬਲੌਰੀ ਨਾਥ, ਗੋਰਾ ਗੁਜਰਾਲ, ਵਿਸ਼ਾਲ ਕੁਮਾਰ, ਕਾਸਿਮ ਮੁਹੰਮਦ, ਭਜਨ ਚੁੰਨੀਆਂ ਵਾਲਾ, ਮੁਨੀਸ਼ ਕੋਹਲੀ, ਸੰਨੀ ਸੰਧੂ ਆਦਿ ਵੀ ਹਾਜ਼ਰ ਸਨ | ਬੇਬੇ ਨਾਨਕੀ ਚੌਂਕ ਸੁਲਤਾਨਪੁਰ ਲੋਧੀ ਵਿਖੇ ਤਰਫ਼ ਬਹਿਬਲ ਬਹਾਦਰ ਦੀਆਂ ਸਮੂਹ ਸੰਗਤਾਂ ਅਤੇ ਸ਼ਾਹਵਾਲਾ ਅੰਦਰੀਸਾ ਦੀਆਂ ਸੰਗਤਾਂ ਵੱਲੋਂ ਫਰੂਟ ਚਾਟ ਦੇ ਲੰਗਰ ਵਰਤਾਏ ਗਏ | ਸਥਾਨਕ ਮੁਹੱਲਾ ਦੀਵਾਨਾ ਵਿਖੇ ਦੁਕਾਨਦਾਰਾਂ ਵੱਲੋਂ ਬਰਗਰ ਅਤੇ ਫਰੂਟ ਚਾਟ ਦੇ ਲੰਗਰ ਵਰਤਾਏ ਗਏ ਜਿੱਥੇ ਦੁਕਾਨਦਾਰਾਂ ਨੇ ਮਿਲ ਕੇ ਸੇਵਾ ਕੀਤੀ |
ਪਿਛਲੀ ਖ਼ਬਰ ਚੰਡੀਗੜ੍ਹ 'ਚ ਸ਼ਰੇਆਮ ਫਾਇਰਿੰਗ<br> ਮੁਹਾਲੀ ਸਥਿਤ ਹੋਟਲ ਮਾਲਕ ਦੇ ਘਰ 'ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਚਲਾਈਆਂ ਗ... ਅਗਲੀ ਖ਼ਬਰ ਬਾਬੇ ਨਾਨਕ ਨੇ ਪੰਜ ਸਦੀਆਂ ਪਹਿਲਾਂ ਹੀ ਦੇ ਦਿੱਤਾ ਸੀ ਗਲੋਬਲ ਵਾਰਮਿੰਗ ਤੋਂ ਬਚਣ ਦਾ ਸੱਦਾ-ਸੰਤ ਸੀਚੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।