05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਚੰਡੀਗੜ੍ਹ 'ਚ ਸ਼ਰੇਆਮ ਫਾਇਰਿੰਗ<br> ਮੁਹਾਲੀ ਸਥਿਤ ਹੋਟਲ ਮਾਲਕ ਦੇ ਘਰ 'ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲੀਆਂ, ਥਾਰ ਦਾ ਸ਼ੀਸ਼ਾ ਟੁੱਟਿਆ

ਅਜੀਤ ਡੈਸਕ 06-11-2025

ਚੰਡੀਗੜ੍ਹ, 5 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ 'ਚ ਬੁੱਧਵਾਰ ਨੂੰ ਦਹਿਸ਼ਤ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਹੋਟਲ ਮਾਲਕ ਅਤੇ ਚੰਡੀਗੜ੍ਹ ਦੇ ਕੌਂਸਲਰ ਹਰਦੀਪ ਸਿੰਘ ਦੇ ਰਿਸ਼ਤੇਦਾਰ ਦੇ ਘਰ ਅੱਗੇ ਧੜੱਲੇ ਨਾਲ ਫਾਇਰਿੰਗ ਕਰ ਦਿੱਤੀ | ਜਾਣਕਾਰੀ ਮੁਤਾਬਿਕ ਸੈਕਟਰ 38-ਸੀ 'ਚ ਸਥਿਤ ਕੋਠੀ ਨੰਬਰ 2176 'ਤੇ ਬਦਮਾਸ਼ਾਂ ਵਲੋਂ ਲਗਾਤਾਰ ਚਾਰ ਗੋਲੀਆਂ ਚਲਾਈਆਂ ਗਈਆਂ | ਗੋਲੀਆਂ ਦੇ ਨਿਸ਼ਾਨ ਕੋਠੀ ਦੀ ਬਾਊਾਡਰੀ ਵਾਲ ਅਤੇ ਬਾਹਰ ਖੜ੍ਹੀ ਥਾਰ ਗੱਡੀ 'ਤੇ ਮਿਲੇ ਹਨ, ਜਿਸ ਦਾ ਸ਼ੀਸ਼ਾ ਵੀ ਟੁੱਟ ਗਿਆ | ਫਾਇਰਿੰਗ ਤੋਂ ਬਾਅਦ ਦੋਵੇਂ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ | ਸੂਚਨਾ ਮਿਲਣ 'ਤੇ ਚੰਡੀਗੜ੍ਹ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਲਿਆ | ਇਸ ਮੌਕੇ ਸਬੂਤਾਂ ਨੂੰ ਇਕੱਠਾ ਕਰਨ ਲਈ
ਸੀ. ਐੱਫ. ਐੱਸ. ਐਲ ਦੀ ਟੀਮ ਨੂੰ ਬੁਲਾਇਆ ਗਿਆ | ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਚਾਰ ਖ਼ੋਲ ਬਰਾਮਦ ਕੀਤੇ | ਸ਼ਹਿਰ 'ਚ ਨਾਕਾਬੰਦੀ ਕਰਕੇ ਬਦਮਾਸ਼ਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨੇੜਲੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਆਉਣ-ਜਾਣ ਦੇ ਰਸਤੇ ਦਾ ਪਤਾ ਲੱਗ ਸਕੇ | ਹਾਲਾਂਕਿ ਸੀ. ਸੀ. ਟੀ. ਵੀ ਕੈਮਰਿਆਂ ਵਿਚ ਕੁੱਝ ਖ਼ਰਾਬੀ ਹੋਣ ਕਰਨ ਵਾਰਦਾਤ ਦੇ ਅਸਲ ਸਮੇਂ ਦਾ ਪਤਾ ਨਹੀਂ ਲੱਗ ਪਾਇਆ ਹੈ | ਪੁਲਿਸ ਜਾਂਚ ਮੁਤਾਬਿਕ ਜਿਸ ਕੋਠੀ 'ਤੇ ਫਾਇਰਿੰਗ ਹੋਈ ਉਹ ਮਨਜੀਤ ਸਿੰਘ ਦੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਹਰਦੀਪ ਸਿੰਘ ਦਾ ਪੁੱਤਰ ਲੱਗਦਾ ਹੈ | ਮਨਜੀਤ ਸਿੰਘ ਮੁਹਾਲੀ 'ਚ ਰੀਜੈਂਟਾ ਹੋਟਲ ਦੇ ਮਾਲਕ ਹੈ ਅਤੇ ਪੰਜਾਬ 'ਚ ਠੇਕੇਦਾਰੀ ਦਾ ਕੰਮ ਵੀ ਕਰਦੇ ਹਨ | ਇਸ ਕਾਰਨ ਪੁਲਿਸ ਇਸ ਮਾਮਲੇ ਨੂੰ ਵਸੂਲੀ ਦੇ ਐਂਗਲ ਨਾਲ ਵੀ ਜੋੜ ਕੇ ਦੇਖ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿਚ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਫਾਇਰਿੰਗ ਦਾ ਮਕਸਦ ਕਿਸੇ ਨੂੰ ਡਰਾਉਣਾ ਸੀ ਜਾਂ ਕਿਸੇ ਪੁਰਾਣੀ ਰੰਜਿਸ਼ ਦਾ ਨਤੀਜਾ | ਘਟਨਾ ਸਮੇਂ ਕੋਠੀ ਦੇ ਬਾਹਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟੀਮਾਂ ਗਠਿਤ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਹਿਲਾ ਕਿ੍ਕਟ ਟੀਮ ਦੀ ਵਰਲਡ ਕੱਪ ਜਿੱਤ ਦੇ ਮੌਕੇ 'ਤੇ ਪਿਛਲੀ ਰਾਤ ਪਟਾਖੇ ਚੱਲ ਰਹੇ ਸਨ, ਜਿਸ ਕਰਕੇ ਸ਼ਾਇਦ ਕਿਸੇ ਨੇ ਗੋਲੀ ਦੀ ਆਵਾਜ਼ ਨਹੀਂ ਸੁਣੀ | ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਹਨ ਤਾਂ ਜੋ ਸੰਭਾਵਿਤ ਰੰਜਿਸ਼ ਜਾਂ ਕਿਸੇ ਧਮਕੀ ਦੀ ਦਿਸ਼ਾ 'ਚ ਤਫ਼ਤੀਸ਼ ਅੱਗੇ ਵਧਾਈ ਜਾ ਸਕੇ | ਪੁਲਿਸ ਵਲੋਂ ਅਣਪਛਾਤੇ ਮੋਟਰਸਾਈਕਲ ਸਵਾਰਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਦਮਾਸ਼ਾਂ ਦੀ ਤਲਾਸ਼ ਲਈ ਛਾਪੇਮਾਰੀ ਜਾਰੀ ਹੈ |

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਸਜਾਏ ਨਗਰ ਕੀਰਤਨ ਮੌਕੇ ਸੰਗਤਾਂ ਨੇ ਲਗਾਏ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।