06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕੈਂਟਰ ਡਰਾਈਵਰ ਨੂੰ ਅਗਵਾ ਕਰਕੇ ਲਿਜਾਣ ਤੇ ਸਾਮਾਨ ਚੋਰੀ ਕਰਨ ਸੰਬੰਧੀ ਚਾਰ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 03-11-2025
ਫਗਵਾੜਾ, 2 ਨਵੰਬਰ (ਹਰਜੋਤ ਸਿੰਘ ਚਾਨਾ)-ਇਕ ਕੈਂਟਰ ਡਰਾਈਵਰ ਨੂੰ ਅਗਵਾ ਕਰਕੇ ਲਿਜਾਣ ਤੇ ਕੁੱਟਮਾਰ ਕਰਨ ਦੇ ਸੰਬੰਧ 'ਚ ਸਦਰ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਇਸ਼ਤਕਾਰ ਪੁੱਤਰ ਸ਼ਾਹਜਾਦ ਪੁੱਤਰ ਬਾਬੂ ਖਾਨ ਵਾਸੀ ਗ੍ਰਾਮ ਬਾਬਰੀ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਕੈਂਟਰ ਗੱਡੀ ਜੰਮੂ ਤੋਂ ਯੂ. ਪੀ. ਨੂੰ ਸੇਬ ਲੋਡ ਕਰਕੇ ਜਾ ਰਿਹਾ ਸੀ ਜਦੋਂ ਉਹ ਲਵਲੀ ਯੂਨੀਵਰਸਿਟੀ ਨਜ਼ਦੀਕ ਪੁੱਜਾ ਤਾਂ ਸੜਕ ਦੇ ਵਿਚਕਾਰ ਇਕ ਕੈਂਟਰ ਗੱਡੀ ਖੜ੍ਹੀ ਸੀ ਜੋ ਉਸ ਦੀ ਗੱਡੀ ਨਾਲ ਟਕਰਾ ਗਈ, ਜਿਨ੍ਹਾਂ 'ਚੋਂ ਇਕ ਦੇ ਸੱਟ ਲੱਗ ਗਈ ਤੇ ਦੋਨਾਂ ਧਿਰ ਦਾ ਨੁਕਸਾਨ ਸਬੰਧੀ ਰਾਜਨੀਮਾ ਹੋ ਗਿਆ | ਇਸੇ ਦੌਰਾਨ ਜਸਪਾਲ ਸਿੰਘ ਨੇ ਆਪਣੇ ਅਸਲ ਰਸੂਖ ਵਾਲੇ ਵਿਅਕਤੀ ਬੁਲਾਏ ਜੋ ਟਾਟਾ ਏਸ 'ਚ ਸਵਾਰ ਹੋ ਕੇ ਆਏ ਤੇ ਉਸ ਨੂੰ ਟਾਟਾ ਏਸ ਗੱਡੀ 'ਚ ਸੁੱਟ ਕੇ ਲੈ ਗਏ ਤੇ ਉਸ ਨੂੰ ਜ਼ਬਰਦਸਤੀ ਕੁੱਟਮਾਰ ਕਰਕੇ ਅੰਮਿ੍ਤਸਰ ਵੱਲ ਨੂੰ ਲੈ ਕੇ ਚੱਲ ਪਏ ਤੇ ਬਾਕੀ ਤਿੰਨ ਬੰਦੇ ਉੱਥੇ ਗੱਡੀਆਂ ਪਾਸ ਸਨ, ਜੋ ਜਸਪਾਲ ਸਿੰਘ ਦੇ ਤਿੰਨ ਸਾਥੀ ਜੋ ਗੱਡੀਆਂ ਪਾਸ ਹੀ ਰਹਿ ਗਏ ਸੀ ਉਹ ਉਸ ਦੀ ਗੱਡੀ ਦੀ ਚੈਕਿੰਗ ਕਰਕੇ ਸਾਰੇ ਕਾਗਜ਼ਾਤ ਚੋਰੀ ਕਰਕੇ ਲੈ ਗਏ | ਜਿਸ ਸੰਬੰਧ 'ਚ ਪੁਲਿਸ ਨੇ ਜਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਠੱਠੀਆ, ਮਾਨ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਬੁਤਾਲਾ ਜ਼ਿਲ੍ਹਾ ਅੰਮਿ੍ਤਸਰ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਜ਼ਿਮਨੀ ਚੋਣ 'ਚ 'ਆਪ' ਦੀ ਮੁਹਿੰਮ ਨੂੰ ਗੰਡੀਵਿੰਡ 'ਚ ਭਰਵਾਂ ਹੁੰਗਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।