16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਪਿੰਗਲਾ ਘਰ 'ਚ ਦੀਵਾਲੀ ਮਨਾਈ <br/>

ਪਿੰਗਲਾ ਘਰ 'ਚ ਰਹਿਣ ਵਾਲੇ ਲੋਕਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹੋਏ ਚੇਅਰਪਰਸਨ ਸੰਗੀਤ ਚੋਪੜਾ | ਤਸਵੀਰ-ਜੀ.ਪੀ.ਸਿੰਘ <br/> 18-10-2025
ਜਲੰਧਰ, 17 ਅਕਤੂਬਰ (ਅ.ਬ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਪਿੰਗਲਾਘਰ ਜਲੰਧਰ ਵਿੱਚ ਦੀਵਾਲੀ ਮਨਾਈ ¢ ਸੇਂਟ ਸੋਲਜਰ ਇੰਟਰ ਕਾਲਜ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਪਿੰਗਲਾਘਰ ਦਾ ਦੌਰਾ ਕੀਤਾ ¢ ਵਿਦਿਆਰਥੀਆਂ ਨੇ ਰੰਗੋਲੀ, ਫੁੱਲਾਂ ਨਾਲ ਪਿੰਗਲਾਘਰ ਨੂੰ ਸਜਾਇਆ ਅਤੇ ਦੀਵੇ ਜਗਾਏ¢ ਵਿਦਿਆਰਥੀਆਂ ਨੇ ਪਟਾਕਿਆਂ ਤੋਂ ਬਚੀਏ, ਕੁਦਰਤ ਨੂੰ ਬਚਾਓ, ਵਾਤਾਵਰਣ ਦੋਸਤਾਨਾ ਹੈ, ਇਸਦੀ ਰੱਖਿਆ ਕਰਨਾ ਸਾਡਾ ਫਰਜ਼ ਹੈ ਆਦਿ ਵਰਗੇ ਸੰਦੇਸ਼ਾਂ ਵਾਲੇ ਅਰਥਪੂਰਨ ਪੋਸਟਰ ਬਣਾਏ¢ ਪਿੰਗਲਾਘਰ ਵਿੱਚ ਦੀਵਾਲੀ ਮਨਾਉਣ ਦਾ ਮੁੱਖ ਕਾਰਨ ਵਿਦਿਆਰਥੀਆਂ ਵਿੱਚ ਸਮਾਜ ਦੇ ਇਸ ਵਰਗ ਪ੍ਰਤੀ ਸਤਿਕਾਰ ਪੈਦਾ ਕਰਨਾ ਸੀ¢ ਇਸ ਮÏਕੇ 'ਤੇ, ਗਰੁੱਪ ਵਾਈਸ ਚੇਅਰਪਰਸਨ, ਸੰਗੀਤਾ ਚੋਪੜਾ ਨੇ ਪਿੰਗਲਾਘਰ ਦੇ ਬੱਚਿਆਂ, ਬਜ਼ੁਰਗਾਂ ਅਤੇ ਅÏਰਤਾਂ ਨੂੰ ਕੰਬਲ, ਫਲ, ਮਠਿਆਈਆਂ ਅਤੇ ਨੋਟਬੁੱਕਾਂ ਅਤੇ ਪੈੱਨ ਵੰਡੇ¢ ਇਸ ਤੋਂ ਇਲਾਵਾ ਗਰੁੱਪ ਵਾਈਸ ਚੇਅਰਪਰਸਨ ਸ੍ਰੀਮਤੀ ਚੋਪੜਾ ਨੇ ਬੱਚਿਆਂ ਦੇ ਨਾਲ ਦੀਵੇ ਜਗਾਏ ਅਤੇ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ¢

ਪਿਛਲੀ ਖ਼ਬਰ ਚÏਹਕਾਂ ਕਲਾਂ ਵਿਖੇ ਸੰਗਤਾਂ ਵਲੋਂ ਕੱਤਕ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸਬੰਧੀ ਸਮਾਗਮ <br/> ਅਗਲੀ ਖ਼ਬਰ ਬਾਜ਼ਾਰ ਸ਼ੇਖ਼ਾਂ ਚੌਕ ਫੁੱਲਾਂ ਵਾਲਾ ਦੇ ਜਸਵਿੰਦਰ ਸਿੰਘ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।