ਹੁਸੈਨਪੁਰ, 17 ਅਕਤੂਬਰ (ਤਰਲੋਚਨ ਸਿੰਘ ਸੋਢੀ)-ਉੱਘੇ ਸਮਾਜ ਸੇਵਕ ਅਤੇ ਵਿਕਾਸ ਕਮੇਟੀ ਦਸਮੇਸ਼ ਨਗਰ ਜਲਾਲ ਭੁਲਾਣਾ ਦੇ ਪ੍ਰਧਾਨ ਨਿਰਮਲ ਸਿੰਘ ਦਦਰਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਸਤਿਕਾਰਯੋਗ 82 ਸਾਲਾ ਮਾਤਾ ਗੁਰਨਾਮ ਕੌਰ ਪਤਨੀ ਬਲਦੇਵ ਸਿੰਘ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਇਸ ਮੌਕੇ ਨਿਰਮਲ ਸਿੰਘ ਦਦਰਾਲ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਲਵੀਰ ਸਿੰਘ ਬਿਹਾਰੀਪੁਰ, ਹਰਕੀਰਤ ਸਿੰਘ ਮਾਧੋ ਝੰਡਾ, ਕੁਲਵਿੰਦਰ ਸਿੰਘ ਮਾਧੋ ਝੰਡਾ, ਸਰਪੰਚ ਲਖਵਿੰਦਰ ਸਿੰਘ ਬਾਜਵਾ ਰਾਵਲ, ਅਵਤਾਰ ਸਿੰਘ ਮੌੜ, ਜਸਪਾਲ ਸਿੰਘ ਸੇਖੋਂ, ਅਮਰਜੀਤ ਸਿੰਘ ਬਾਜਵਾ, ਨਰਿੰਦਰ ਸਿੰਘ ਬਾਜਵਾ, ਗੁਰਦੀਪ ਸਿੰਘ ਸਾਬੀ, ਅਮਰਿੰਦਰ ਸਿੰਘ ਰਾਜਾ, ਅਵਤਾਰ ਸਿੰਘ, ਭਬੂਤੀ ਸਿੰਘ, ਰਣਜੀਤ ਸਿੰਘ ਫ਼ੌਜੀ, ਕੁਲਵਿੰਦਰ ਸਿੰਘ ਫ਼ੌਜੀ, ਸੁਖਵਿੰਦਰ ਸਿੰਘ ਸੁੱਖਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਉਸ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ |