18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਐਲਾਨ ਕੀਤੇ ਜਾਣ ਦੇ ਬਾਵਜੂਦ ਵੀ ਜ਼ਮੀਨੀ ਪੱਧਰ 'ਤੇ ਅਜੇ ਤੱਕ ਕੋਈ ਵੀ ਸਹਾਇਤਾ ਰਾਸ਼ੀ ਲੋਕਾਂ ਨੂੰ ਨਹੀਂ ਮਿਲੀ-ਕਿਸਾਨ ਆਗੂ <br/>

ਅਜੀਤ ਡੈਸਕ 18-10-2025
ਭੁਲੱਥ, 17 ਅਕਤੂਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮਹੀਨਾ ਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ ਦੀ ਅਗਵਾਈ ਹੇਠ ਪਿੰਡ ਪੰਡੋਰੀ ਰਾਜਪੂਤਾਂ ਵਿਖੇ ਹੋਈ | ਇਸ ਮੀਟਿੰਗ ਵਿਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਉਨ੍ਹਾਂ ਨੂੰ ਹੱਲ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਪੰਡੋਰੀ, ਮੁਖ਼ਤਿਆਰ ਸਿੰਘ ਸੋਨੀ ਬਲਾਕ ਪ੍ਰਧਾਨ, ਹਰਪਿੰਦਰ ਸਿੰਘ ਬਲਾਕ ਪ੍ਰਧਾਨ, ਗੁਰਸੇਵਕ ਸਿੰਘ ਸਰਕਲ ਪ੍ਰਧਾਨ, ਅੰਮਿ੍ਤਪਾਲ ਸਿੰਘ ਬੱਲ ਮੀਤ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਲੱਖਾਂ ਏਕੜ ਝੋਨੇ ਦੇ ਫ਼ਸਲ ਤੋਂ ਬਾਅਦ ਚੁੱਕੀ ਹੋ ਚੁੱਕੀ ਹੈ | ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ | ਮਸ਼ੀਨਰੀ, ਪਸ਼ੂਆਂ ਤੇ ਘਰਾਂ ਦੀ ਤਬਾਹੀ ਹੋ ਚੁੱਕੀ ਹੈ | ਜਿਸ ਦੀ ਭਰਪਾਈ ਤਾਂ ਸ਼ਾਇਦ ਹੀ ਕੀਤੀ ਜਾ ਸਕੇ ਪਰ ਸਰਕਾਰਾਂ ਨੇ ਰਾਹਤ ਵਜੋਂ ਕੁੱਝ ਐਲਾਨ ਕੀਤੇ ਹਨ | ਕੇਂਦਰ ਸਰਕਾਰ ਨੇ 160 ਕਰੋੜ ਰੁਪਏ ਪੰਜਾਬ ਦੇ ਹੜ੍ਹ ਪੀੜਤ ਪ੍ਰਭਾਵਿਤ ਖੇਤਰਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਨੇ ਵੀ 20 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਪਰ ਜ਼ਮੀਨੀ ਪੱਧਰ 'ਤੇ ਅਜੇ ਤੱਕ ਕੋਈ ਵੀ ਸਹਾਇਤਾ ਰਾਸ਼ੀ ਲੋਕਾਂ ਨੂੰ ਨਹੀਂ ਮਿਲੀ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਹਾਇਤਾ ਰਾਸ਼ੀ ਵਿਚ ਵਾਧਾ ਕਰਕੇ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇ ਕਿਉਂਕਿ ਨੁਕਸਾਨ ਬਹੁਤ ਵੱਡਾ ਹੈ ਕਿਸਾਨਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਮਿ੍ਤਕ ਪਰਿਵਾਰ ਨੂੰ 25 ਲੱਖ ਰੁਪਏ ਨਗਦ ਰਾਸ਼ੀ, ਢਹੇ ਘਰ ਦਾ 10 ਲੱਖ ਰੁਪਏ ਮੁਆਵਜ਼ਾ ਤੇ ਮਰੇ ਹੋਏ ਪਸ਼ੂਆਂ ਲਈ ਇਕ ਲੱਖ ਰੁਪਏ ਪ੍ਰਤੀ ਪਸ਼ੂ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਆਉਣ ਵਾਲੀ ਫ਼ਸਲ ਲਈ ਖਾਦਾਂ, ਬੀਜਾਂ ਤੇ ਦਵਾਈ ਦਾ ਪ੍ਰਬੰਧ ਸਰਕਾਰ ਆਪਣੇ ਤੌਰ 'ਤੇ ਕਰੇ | ਉਨ੍ਹਾਂ ਨੇ ਸਰਕਾਰ ਤੋਂ ਅੱਗੇ ਮੰਗ ਕਰਦਿਆਂ ਕਿਹਾ ਕਿ ਹੜ੍ਹ ਮਾਰੇ ਲੋਕਾਂ ਨੂੰ 25 ਹਜ਼ਾਰ ਕਰੋੜ ਦੀ ਰਾਹਤ ਫ਼ੌਰੀ ਤੌਰ 'ਤੇ ਦਿੱਤੀ ਜਾਵੇ ਨਾਂ ਕਿ ਫੋਕੇ ਐਲਾਨ ਹੀ ਕੀਤੇ ਜਾਣ | ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹ ਬੀ.ਬੀ.ਐਮ.ਬੀ.ਦੀ ਨਾਲਾਇਕੀ ਕਰਨ ਆਏ ਜਿਸ ਨੇ ਸਮੇਂ ਸਿਰ ਡਰੇਨਾਂ, ਡੈਮਾਂ ਤੇ ਉਨ੍ਹਾਂ ਦੇ ਫਲੱਡ ਗੇਟਾਂ ਦੀ ਸਫ਼ਾਈ ਤੇ ਜਾਂਚ ਨਹੀਂ ਕੀਤੀ ਅਤੇ ਨਾ ਹੀ ਡੈਮਾਂ ਤੋਂ ਸਮੇਂ ਰਹਿੰਦੇ ਪਾਣੀ ਹੀ ਛੱਡਿਆ ਗਿਆ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਕੁਤਾਹੀ ਵਰਤਣ ਵਾਲੇ ਹੁਕਮਰਾਨਾਂ ਤੇ ਉੱਚ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ | ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਆਵਾਰਾ ਪਸ਼ੂਆਂ ਤੇ ਜਲਦੀ ਨੱਥ ਪਾਈ ਜਾਵੇ ਨਹੀਂ ਤਾਂ ਵੱਡੇ ਪੱਧਰ 'ਤੇ ਹਰ ਜ਼ਿਲੇ੍ਹ ਅੰਦਰ ਆਵਾਰਾ ਪਸ਼ੂਆਂ ਦਾ ਵਿਰੋਧ ਕੀਤਾ ਜਾਵੇਗਾ | ਅਗਲੇ ਮਹੀਨੇ ਤੋਂ ਕਣਕ ਦੀ ਬਿਜਾਈ ਵੀ ਸ਼ੁਰੂ ਹੋਣ ਵਾਲੀ ਹੈ ਡੀ.ਏ.ਪੀ. ਤੇ ਯੂਰੀਆ ਦੀ ਵੱਡੇ ਪੱਧਰ 'ਤੇ ਘਾਟ ਇਸ ਸਮੇਂ ਨਜ਼ਰ ਆ ਰਹੀ ਹੈ | ਸਰਕਾਰ ਖਾਦਾਂ ਦਾ ਸਟਾਕ ਜਲਦ ਤੋਂ ਜਲਦ ਪੂਰਾ ਕਰੇ ਅਤੇ ਜਿਹੜੇ ਸੁਸਾਇਟੀ ਤੇ ਦੁਕਾਨਦਾਰ ਧੱਕੇ ਨਾਲ ਕਿਸਾਨਾਂ ਨੂੰ ਖਾਦਾਂ ਜਾਂ ਦਵਾਈਆਂ ਦੇ ਰਹੇ ਹਨ ਉਨ੍ਹਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ | ਪੰਜਾਬ ਵਿਚ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਸੰਪਰਕ ਸੜਕਾਂ ਤੇ ਲਿੰਕ ਸੜਕਾਂ ਸਾਰੀਆਂ ਹੀ ਲੰਮੇ ਸਮੇਂ ਨਹੀਂ ਬਣਾਈਆਂ ਗਈਆਂ ਜਲਦ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ | ਇਸ ਮੌਕੇ ਕਿਸਾਨ ਆਗੂ ਮਹਿੰਦਰ ਸਿੰਘ ਮੁਬਾਰਕਪੁਰ ਬੋਲੀ, ਸੇਵਾ ਸਿੰਘ ਪੰਡੋਰੀ ਰਾਜਪੂਤਾਂ, ਸਤਨਾਮ ਸਿੰਘ ਲਿੱਟਾਂ, ਅਜੀਤ ਸਿੰਘ ਲਿੱਟਾਂ, ਟੀਟਾ ਸਿੰਘ ਪੰਡੋਰੀ, ਬਲਕਾਰ ਸਿੰਘ ਮੁਬਾਰਕਪੁਰ ਬੋਲੀ, ਗੁਰਦੇਵ ਸਿੰਘ ਪੰਡੋਰੀ, ਦੀਦਾਰ ਸਿੰਘ ਪੰਡੋਰੀ ਰਾਜਪੂਤਾਂ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਆਨੰਦ ਕਾਲਜ ਦੇ ਵਿਦਿਆਰਥੀਆਂ ਨੇ ਏਡਜ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਜਾਗਰੂਕਤਾ ਰੈਲੀ <br/> ਅਗਲੀ ਖ਼ਬਰ ਹਾਈ ਸਕੂਲ ਹਮੀਰਾ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਸੈਮੀਨਾਰ ਤੇ ਜਾਗਰੂਕਤਾ ਰੈਲੀ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।