ਸੁਲਤਾਨਪੁਰ ਲੋਧੀ, 17 ਅਕਤੂਬਰ (ਥਿੰਦ)-ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋੜਵੰਦ ਵਿਅਕਤੀਆਂ ਨੂੰ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਪੰਜਾਬ ਪੁਲਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਕਪੂਰਥਲਾ ਵੱਲੋਂ ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ ਹਰਗੁਰਦੇਵ ਸਿੰਘ ਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਦੀ ਮੌਜੂਦਗੀ ਵਿਚ 3 ਲੱਖ ਰੁਪਏ ਨਕਦ ਰਾਸ਼ੀ ਦੀ ਵੰਡ ਕੀਤੀ ਗਈ | ਇਸ ਸਮੇਂ ਪੰਜਾਬ ਪੁਲਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਕਪੂਰਥਲਾ ਵੱਲੋਂ ਪ੍ਰਧਾਨ ਦਲਬੀਰ ਸਿੰਘ ਖਹਿਰਾ ਰਿਟਾ. ਇੰਸਪੈਕਟਰ, ਸੀਨੀਅਰ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਰਿਟਾ. ਇੰਸਪੈਕਟਰ, ਜਨਰਲ ਸੈਕਟਰੀ ਗੁਰਵਿੰਦਰ ਸਿੰਘ, ਸ਼ਿਵਦੇਵ ਸਿੰਘ ਕਾਹਲੋਂ ਸਰਪ੍ਰਸਤ, ਰਛਪਾਲ ਸਿੰਘ ਰਿਟਾ. ਡੀ.ਐਸ.ਪੀ, ਸੁਰਿੰਦਰਪਾਲ ਸਿੰਘ ਰਿਟਾ ਇੰਸਪੈਕਟਰ, ਤਰਸੇਮ ਸਿੰਘ ਰਿਟਾ ਇੰਸਪੈਕਟਰ, ਸੁੱਚਾ ਸਿੰਘ ਇੰਸਪੈਕਟਰ, ਸੁੱਚਾ ਸਿੰਘ ਕੈਸ਼ੀਅਰ, ਸਵਰਨ ਸਿੰਘ ਰਿਟਾ. ਇੰਸਪੈਕਟਰ, ਲਖਵਿੰਦਰ ਸਿੰਘ ਰਿਟਾ ਸਬ ਇੰਸਪੈਕਟਰ, ਜੋਗਿੰਦਰਪਾਲ ਸਿੰਘ ਰਿਟਾ ਸਬ ਇੰਸਪੈਕਟਰ, ਕੁਲਦੀਪ ਸਿੰਘ ਸੋਢੀ ਰਿਟਾ. ਇੰਸਪੈਕਟਰ ਨੇ ਡੀ.ਐਸ.ਪੀ.ਹਰਗੁਰਦੇਵ ਸਿੰਘ ਦੀ ਸਲਾਹ ਨਾਲ ਬਣਾਈ ਹੜ੍ਹ ਪ੍ਰਭਾਵਿਤ 30 ਪਰਿਵਾਰਾਂ ਦੀ ਲਿਸਟ ਅਨੁਸਾਰ 10-10 ਹਜ਼ਾਰ ਰੁਪਏ ਨਕਦ ਤਕਸੀਮ ਕੀਤੇ | ਇਸ ਸਮੇਂ ਡੀ.ਐਸ.ਪੀ. ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਰਿਟਾਇਰਡ ਪੁਲਸ ਅਫ਼ਸਰਾਂ ਦੀ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਹੜ੍ਹ ਪ੍ਰਭਾਵਿਤ 30 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ | ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਵੀ ਰਿਟਾਇਰਡ ਪੁਲਸ ਅਫ਼ਸਰਾਂ ਵੱਲੋਂ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਗਈ | ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਕਪੂਰਥਲਾ ਵੱਲੋਂ ਪ੍ਰਧਾਨ ਦਲਬੀਰ ਸਿੰਘ ਖਹਿਰਾ ਨੇ ਕਿਹਾ ਕਿ ਸਾਡੀ ਐਸੋਸੀਏਸ਼ਨ ਵੱਲੋਂ ਲੋੜਵੰਦਾਂ ਦੀ ਮਦਦ ਲਈ ਮਿਲ ਕੇ ਇਹ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਅੱਗੇ ਤੋਂ ਵੀ ਮਨੁੱਖਤਾ ਦੀ ਸੇਵਾ ਦੇ ਕਾਰਜ ਜਾਰੀ ਰਹਿਣਗੇ | ਇਸ ਮੌਕੇ ਜਥੇ ਸਰਵਣ ਸਿੰਘ ਚੱਕਾਂ ਨਿਗਰਾਨ ਇੰਚਾਰਜ ਦਰਬਾਰ ਸ੍ਰੀ ਬੇਰ ਸਾਹਿਬ, ਉਂਕਾਰ ਸਿੰਘ ਲੰਗਰ ਇੰਚਾਰਜ ਤੇ ਹੋਰਨਾਂ ਵੀ ਸ਼ਿਰਕਤ ਕੀਤੀ |