ਡਡਵਿੰਡੀ, 17 ਅਕਤੂਬਰ (ਦਿਲਬਾਗ ਸਿੰਘ ਝੰਡ)-ਨੇੜਲੇ ਪਿੰਡ ਰਾਮਪੁਰ ਜਗੀਰ ਦੇ ਚੌਕ ਵਿਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਕੇਂਦਰ ਵਿਚਲੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਉਸ ਮੌਕੇ ਇਲਾਕੇ ਭਰ ਦੇ ਮਰਦ ਅਤੇ ਔਰਤਾਂ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਹਰਬੰਸ ਮੱਟੂ ਨੇ ਕਿਹਾ ਪੂਰਨ ਕੁਮਾਰ ਏ.ਐੱਸ.ਆਈ, ਜਿਸ ਨੇ ਪਿਛਲੇ ਦਿਨੀਂ ਸਰਕਾਰ ਦੀਆਂ ਵਧੀਕੀਆਂ ਤੋਂ ਤੰਗ ਹੋ ਕੇ ਆਤਮ ਹੱਤਿਆ ਕਰ ਲਈ ਸੀ | ਹਰਬੰਸ ਮੱਟੂ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਅੰਨੇ੍ਹਵਾਹ ਗ਼ਰੀਬ ਲੋਕਾਂ 'ਤੇ ਤਸ਼ੱਦਦ ਕਰ ਰਹੀ ਹੈ ਅਤੇ ਆਪਣੇ ਧਨਾਢ ਦੋਸਤਾਂ ਨੂੰ ਗੱਫੇ ਦੇ ਕੇ ਨਿਵਾਜ ਰਹੀ ਹੈ | ਉਨ੍ਹਾਂ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਲਾਮਬੰਦ ਹੋਣ ਸੰਘਰਸ਼ ਵਿੱਢਿਆ ਜਾਵੇ | ਇਸ ਮੌਕੇ ਬੀਬੀ ਮਿੰਦੋ, ਜਸਵਿੰਦਰ ਕੌਰ, ਪਿੰਦਰ ਕੌਰ, ਸਿਮਰੋ ਮਹਿੰਦਰ ਕੌਰ, ਮਨਜੀਤ ਕੌਰ, ਹੈਪੀ ਹੈਦਰਾਬਾਦ ਦੋਨਾਂ, ਮਨਦੀਪ ਸਿੰਘ ਸੋਨੀ, ਰਣਜੀਤ ਸਿੰਘ ਰਾਣਾ, ਸਤਨਾਮ ਸਿੰਘ, ਬਲਵੀਰ ਸਿੰਘ, ਮਲਕੀਤ ਸਿੰਘ, ਸਰਬਣ ਸਿੰਘ ਅਤੇ ਓਮ ਪ੍ਰਕਾਸ਼ ਲਾਟੀਆਂਵਾਲ ਆਦਿ ਹਾਜ਼ਰ ਸਨ |