ਭੁਲੱਥ, 17 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਮਾਡਲ ਟਾਊਨ ਦੇ ਵਸਨੀਕ ਸਿਕੰਦਰ ਪੁੱਤਰ ਸਤਪਾਲ ਵਲੋਂ ਥਾਣਾ ਭੁਲੱਥ ਵਿਖੇ ਲਿਖਤੀ ਇਤਲਾਹ ਦਿੰਦਿਆਂ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਬਾਹਰ ਗਲੀ ਵਿਚ ਖੜ੍ਹਾ ਸੀ ਤਾਂ ਇੰਨੇ ਨੂੰ ਰੇਸ਼ਮ ਪੁੱਤਰ ਮਾਹੀ ਰਾਮ ਵਾਸੀ ਮਾਡਲ ਟਾਊਨ ਨੇ ਉਸ ਦੀ ਦੁਕਾਨ ਤੇ ਸਾਹਮਣੇ ਸਕੂਟਰੀ ਖੜ੍ਹੀ ਕਰ ਦਿੱਤੀ, ਜਦੋਂ ਉਸ ਨੰੂ ਸਕੂਟਰੀ ਦੁਕਾਨ ਤੋਂ ਥੋੜ੍ਹੀ ਸਾਈਡ 'ਤੇ ਖੜ੍ਹੀ ਕਰਨ ਲਈ ਕਿਹਾ ਤਾਂ ਉਹ ਇਸ ਗੱਲ ਦਾ ਬੁਰਾ ਮੰਨ ਕੇ ਸ਼ਾਮ ਦੇ ਸਮੇਂ ਆਪਣੇ ਨਾਲ ਸੁਖਮਨ ਪੁੱਤਰ ਰੇਸ਼ਮ ਵਾਸੀਆਨ ਮਾਡਲ ਟਾਊਨ, ਸੋਨੰੂ ਪੁੱਤਰ ਮਲਕੀਤ, ਰੱਬੀ ਪੁੱਤਰ ਮਲਕੀਤ, ਮੰਗਲ ਪੁੱਤਰ ਰਤਨ, ਆਕਾਸ਼ ਪੁੱਤਰ ਨਾ ਮਾਲੂਮ ਤੇ ਰਜਵੰਤ ਪੁੱਤਰ ਮਹਿੰਦਰ ਵਾਸੀ ਖੱਸਣ ਨੂੰ ਨਾਲ ਲੈ ਕੇ ਮੇਰੀ ਦੁਕਾਨ 'ਤੇ ਆ ਕੇ ਕੁੱਟਮਾਰ ਕੀਤੀ | ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |