11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨਸ਼ੇ ਦਾ ਸੇਵਨ ਕਰਨ ਤੇ ਗੋਲੀਆਂ ਸਮੇਤ ਚਾਰ ਕਾਬੂ

ਅਜੀਤ ਡੈਸਕ 02-09-2025
ਫਗਵਾੜਾ, 1 ਸਤੰਬਰ (ਹਰਜੋਤ ਸਿੰਘ ਚਾਨਾ)-ਸਿਟੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਤੇ ਨਸ਼ੇ ਦਾ ਸੇਵਨ ਕਰਨ ਦੇ ਮਾਮਲੇ 'ਚ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਪੀ ਗੁਰਮੀਤ ਕੌਰ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੀ.ਆਰ.ਪੀ ਕਾਲੋਨੀ ਵਿਖੇ ਉਕਤ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਹਨ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਗੋਬਿੰਦ ਉਰਫ਼ ਭੱਜੂ, ਦਲਜੀਤ ਕੁਮਾਰ ਉਰਫ਼ ਗੱਗੀ, ਜਸਨੀਤ ਸਿੰਘ ਉਰਫ਼ ਪਿ੍ੰਸ, ਲੋਹਿਤ ਉਰਫ਼ ਕਾਕਾ, ਵਿਸ਼ਾਲ ਦੀਮਾਨ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਨਸ਼ਾ ਕਰਨ ਦਾ ਸਾਮਾਨ ਤੇ 35 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ |
ਪਿਛਲੀ ਖ਼ਬਰ '84 ਸਿੱਖ ਨਸਲਕੁਸ਼ੀ ਸੰਬੰਧੀ 4 ਹਫ਼ਤਿਆਂ 'ਚ ਰਿਕਾਰਡ ਦੁਬਾਰਾ ਬਣਾਉਣ ਦੇ ਆਦੇਸ਼ ਅਗਲੀ ਖ਼ਬਰ ਵਿਅਕਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਮਹਿਲਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।