ਫਗਵਾੜਾ, 21 ਜੁਲਾਈ (ਚਾਨਾ) -ਗੁਰੂ ਤੇਗ ਬਹਾਦਰ ਨਗਰ (ਟਿੱਬੀ) ਵੈੱਲਫੇਅਰ ਸੁਸਾਇਟੀ ਵਲੋਂ ਪ੍ਰਵਾਸੀ ਭਾਰਤੀਆਂ ਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਲਾਕੇ ਭਰ 'ਚ ਵੱਡੇ ਪੱਧਰ 'ਤੇ ਬੂਟੇ ਲਗਾਏ | ਮੁਹਿੰਮ ਦੀ ਸ਼ੁਰੂਆਤ ਜਸਵੀਰ ਸਿੰਘ (ਢਿੱਲੋਂ ਪਬਲਿਕ ਸਕੂਲ) ਵਲੋਂ ਕਰਵਾਈ ਗਈ | ਉਨ੍ਹਾਂ ਸੁਸਾਇਟੀ ਤੇ ਮੁਹੱਲੇ ਦੇ ਵਸਨੀਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਆ-ਭਰਿਆ ਵਾਤਾਵਰਣ ਜਿੱਥੇ ਆਪਣੀ ਖ਼ੂਬਸੂਰਤੀ ਨਾਲ ਅੱਖਾਂ ਨੂੰ ਸਕੂਨ ਦਿੰਦਾ ਹੈ, ਉੱਥੇ ਹੀ ਇਹ ਸਾਡੇ ਸਾਹਾਂ ਨੂੰ ਸਾਫ਼-ਸੁਥਰੀ ਤੇ ਸ਼ੁੱਧ ਹਵਾ ਵੀ ਪ੍ਰਦਾਨ ਕਰਦਾ ਹੈ | ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਲਗਾਏ ਗਏ ਬੂਟਿਆਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ | ਇਸ ਮੌਕੇ ਨਿਰੰਜਨ ਦਾਸ ਮਹਿੰਮੀ, ਦਰਸ਼ਨ ਸਿੰਘ ਚਾਹਲ ਲੁਧਿਆਣਾ, ਸੰਤੋਸ਼ ਕੁਮਾਰੀ ਮਹਿੰਮੀ, ਭਾਰਦਵਾਜ ਪਰਿਵਾਰ ਇੰਗਲੈਂਡ, ਰਾਮ ਚੰਦ, ਹੰਸਰਾਜ, ਬਖ਼ਸ਼ੀ ਰਾਮ, ਰਜਿੰਦਰ ਕੁਮਾਰ, ਨਵਦੀਪ ਪੈਂਟਾ, ਪਰਮਿੰਦਰ ਰਾਜੂ, ਨਰਿੰਦਰ ਸਿੰਘ ਸੈਣੀ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਮਦਨ ਲਾਲ ਕੋਰੋਟਾਨੀਆ, ਜੀਤ ਰਾਮ, ਰਤਨ ਲਾਲ ਕੈਲੇ, ਰਜਿੰਦਰ ਰਾਜੂ, ਸੁਰਿੰਦਰ ਸੋਨੂੰ, ਅਮਨਦੀਪ ਧੰਜੂ, ਬਲਵੀਰ ਰਾਮ ਪਟਵਾਰੀ, ਲਖਵੀਰ ਸਿੰਘ ਲੱਕੀ, ਨੰਦ ਸੋਨੀ, ਬਿੰਦਰ ਮਾਹੀ ਆਦਿ ਸ਼ਾਮਲ ਸਨ |