ਤਲਵੰਡੀ ਚੌਧਰੀਆਂ, 20 ਜੁਲਾਈ (ਪਰਸਨ ਲਾਲ ਭੋਲਾ)- ਟਿੱਬਾ ਵਿਖੇ ਦਰਬਾਰ ਪੀਰ ਬਾਬਾ ਸ਼ਾਹ ਹੁਸੈਨ ਜੀ ਦੇ ਤਿੰਨ ਰੋਜ਼ਾ ਜੋੜ ਮੇਲੇ ਦੇ ਪਹਿਲੇ ਦਿਨ ਅਖੰਡ ਪਾਠ ਦੇ ਭੋਗ ਪਾਏ ਗਏ | ਅਰਦਾਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਪੀਰ ਬਾਬਾ ਸ਼ਾਹ ਹੁਸੈਨ ਦੇ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਸੁਖਜੀਤ ਸਿੰਘ ਜੋਗੀ, ਨਸੀਬ ਸਿੰਘ ਏ.ਐਸ.ਆਈ., ਬਲਜਿੰਦਰ ਸਿੰਘ ਯੂ.ਕੇ., ਮਾਤਾ ਸੁਰਿੰਦਰ ਕੌਰ, ਕੁਲਵੰਤ ਕੌਰ, ਜਸ਼ਨਪ੍ਰੀਤ ਸਿੰਘ ਸਮੁੱਚਾ ਪਰਿਵਾਰ ਵਲੋਂ ਪਿਤਾ ਸਵ. ਕਾਮਰੇਡ ਨਰਿੰਜਨ ਸਿੰਘ ਦੀ ਯਾਦ 'ਚ ਹਰ ਸਾਲ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ | ਇਸ ਸਾਲ ਵੀ 15 ਲੜਕੀਆਂ ਦੇ ਵਿਆਹ ਕੀਤੇ ਗਏ | ਵਿਆਹ ਦੀਆਂ ਸਾਰੀਆਂ ਰਸਮਾਂ ਬਾਬਾ ਸੁਖਜੀਤ ਸਿੰਘ ਜੋਗੀ ਨੇ ਇਕ ਬਾਪ ਦੀ ਤਰ੍ਹਾਂ ਨਿਭਾਈਆਂ | ਸੋਢੀ ਟਿੱਬਾ ਵਲੋਂ ਬੱਚੀਆਂ ਨੂੰ ਸਿੱਖਿਆ ਸੁਣਾਈ ਗਈ | ਉਪਰੰਤ ਬਾਬਾ ਸੁਖਜੀਤ ਸਿੰਘ ਜੋਗੀ, ਸਰਪੰਚ ਬਲਵਿੰਦਰ ਸਿੰਘ ਲੱਡੂ ਤੇ ਆਏ ਪਤਵੰਤੇ ਸੱਜਣਾਂ ਨੇ ਸਮੁੱਚੇ ਜੋੜਿਆਂ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਅਸ਼ੀਰਵਾਦ ਦਿੱਤਾ | ਹਰ ਧੀ ਨੂੰ ਘਰ ਦੀ ਜ਼ਰੂਰੀ ਵਰਤੋਂ ਵਾਲਾ ਦਹੇਜ ਦੇ ਤੌਰ 'ਤੇ ਸਾਮਾਨ ਦਿੱਤਾ ਤੇ ਬਾਰਾਤ ਨੂੰ ਸਮੇਂ ਸਿਰ ਤੋਰਿਆ | ਸਟੇਜ ਦਾ ਸੰਚਾਲਨ ਸੂਫ਼ੀ ਕਵੀ ਮੁਖਤਾਰ ਸਹੋਤਾ ਤੇ ਸੋਢੀ ਟਿੱਬਾ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਸੂਫ਼ੀ ਪੰਜਾਬੀ ਗਾਇਕ ਖ਼ਾਨ ਸਾਹਿਬ, ਮਨਜੀਤ ਸਿੰਘ ਲਾਲੀ, ਸੰਤੋਖ ਸਿੰਘ ਜੋਸਨ, ਅੰਗਰੇਜ਼ ਸਿੰਘ ਗਿੱਲ, ਰਾਜਨ ਤਲਵੰਡੀ, ਲਵਪ੍ਰੀਤ ਸਿੰਘ, ਨੰਬਰਦਾਰ ਭਿੰਦਾ ਓਠੀ, ਵੀਰ ਪਾਲ ਮੈਂਬਰ, ਗੁਰਜੀਤ ਸਿੰਘ, ਭੁਪਿੰਦਰ ਸਿੰਘ, ਮੁਸਰੇਟ ਸਿੰਘ, ਸਿਤਾਰਾ ਸਿੰਘ ਲੱਡੂ, ਰੇਸ਼ਮ ਸਿੰਘ ਰੌਣਕੀ, ਰਜਿੰਦਰ ਸ਼ਰਮਾ ਵਿੱਕੀ, ਹਰਬੰਸ ਸਿੰਘ, ਲਸਰੂਪ ਸਿੰਘ ਥਿੰਦ, ਸੁਖਰਾਜ ਸਿੰਘ, ਬਲਜੀਤ ਸਿੰਘ ਦੋਵੇਂ ਯੂ.ਪੀ., ਹਰਨਾਮ ਸਿੰਘ, ਗੁਰਦੇਵ ਦੇਬਾ, ਰਿੰਕੂ ਸਨਿਆਰਾ, ਬੀਰਾ ਆਦਿ ਹਾਜ਼ਰ ਸਨ |