18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਅਲਾਇੰਸ ਕਲੱਬ ਫਗਵਾੜਾ ਰਾਇਲ ਨੇ ਪਲਾਹੀ ਸਕੂਲ ਤੇ ਸੁਖਚੈਨਆਣਾ ਕਾਲਜ ਵਿਖੇ ਬੂਟੇ ਲਗਾਏ

ਅਜੀਤ ਡੈਸਕ 21-07-2025
ਫਗਵਾੜਾ, 20 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਹਰਿਆ-ਭਰਿਆ ਵਾਤਾਵਰਣ ਜਿੱਥੇ ਆਪਣੀ ਖ਼ੂਬਸੂਰਤੀ ਨਾਲ ਅੱਖਾਂ ਨੂੰ ਸਕੂਨ ਦਿੰਦਾ ਹੈ ਉੱਥੇ ਹੀ ਇਹ ਸਾਡੇ ਸਾਹਾਂ ਨੂੰ ਸਾਫ਼-ਸੁਥਰੀ ਤੇ ਸ਼ੁੱਧ ਹਵਾ ਵੀ ਪ੍ਰਦਾਨ ਕਰਦਾ ਹੈ | ਇਸੇ ਲੜੀ ਤਹਿਤ ਅਲਾਇੰਸ ਕਲੱਬ ਫਗਵਾੜਾ ਰਾਇਲ ਵਲੋਂ ਪ੍ਰਧਾਨ ਐਲੀ ਸਾਕਸ਼ੀ ਵਧਾਵਨ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਲਾਹੀ ਦੇ ਖੇਡ ਸਟੇਡੀਅਮ ਤੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਫਲਦਾਰ, ਛਾਂਦਾਰ ਬੂਟੇ ਲਗਾਏ ਗਏ | ਸਮਾਗਮ 'ਚ ਮੁੱਖ ਮਹਿਮਾਨ ਅੰਤਰਰਾਸ਼ਟਰੀ ਡਾਇਰੈਕਟਰ ਐਲੀ ਹੇਮੰਤ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਬੂਟੇ ਲਗਾਉਣ ਦੇ ਕਾਰਜ ਦੀ ਆਰੰਭਤਾ ਕੀਤਾ | ਪਾਸਟ ਇੰਟਰਨੈਸ਼ਨਲ ਡਾਇਰੈਕਟਰ ਅਲਾਇੰਸ ਜਤਿੰਦਰ ਸਿੰਘ ਕੁੰਦੀ ਨੇ ਕਿਹਾ ਕਿ ਸਾਡੀ ਸੰਸਥਾ ਵਲੋਂ ਸਮੇਂ-ਸਮੇਂ 'ਤੇ ਹਰ ਪ੍ਰੋਜੈਕਟ ਵੱਡੇ ਪੱਧਰ 'ਤੇ ਉਲੀਕੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਹਰਿਆ-ਭਰਿਆ ਵਾਤਾਵਰਣ ਜਿੱਥੇ ਆਪਣੀ ਖ਼ੂਬਸੂਰਤੀ ਨਾਲ ਅੱਖਾਂ ਨੂੰ ਸਕੂਨ ਦਿੰਦਾ ਹੈ ਉੱਥੇ ਹੀ ਇਹ ਸਾਡੇ ਸਾਹਾਂ ਨੂੰ ਸਾਫ਼-ਸੁਥਰੀ ਤੇ ਸ਼ੁੱਧ ਹਵਾ ਵੀ ਪ੍ਰਦਾਨ ਕਰਦਾ ਹੈ | ਜਤਿੰਦਰ ਸਿੰਘ ਕੁੰਦੀ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਵਾਲੇ ਪ੍ਰੋਜੈਕਟ ਸਾਡੇ ਲਗਾਤਾਰ ਜਾਰੀ ਹਨ | ਅੰਤ ਵਿਚ ਜਤਿੰਦਰਪਾਲ ਸਿੰਘ ਪਲਾਹੀ ਨੇ ਇਨ੍ਹਾਂ ਕਾਰਜਾਂ ਲਈ ਅਲਾਇੰਸ ਕਲੱਬ ਫਗਵਾੜਾ ਰਾਇਲ ਦੀ ਪੂਰੀ ਟੀਮ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਬੀ.ਡੀ.ਜੀ.-2 ਪਦਮ ਲਾਲ, ਜ਼ੋਨ ਚੇਅਰਮੈਨ ਅਲਾਇੰਸ ਵਰੁਣ ਵਧਾਵਨ, ਪ੍ਰਧਾਨ ਅਲਾਇੰਸ ਸਾਕਸ਼ੀ ਵਧਾਵਨ, ਐਲੀ ਨਰੇਸ਼ ਕੁਮਾਰ, ਐਲੀ ਵਿਕਾਸ ਕੋਛੜ, ਕਲੱਬ ਦੇ ਸਕੱਤਰ ਐਲੀ ਜਯੋਤੀ ਕੋਛੜ, ਸੀਨੀਅਰ ਮੈਂਬਰ ਐਲੀ ਅਨਿਲ ਲੂਥਰਾ, ਐਲੀ ਪ੍ਰੇਮ ਲੂਥਰਾ, ਐਲੀ ਪੰਕਜ ਠਾਕੁਰ, ਸਰਪੰਚ ਬਲਵਿੰਦਰ ਕੌਰ, ਪੰਚ ਹਰਪੀ੍ਰਤ ਕੌਰ, ਪੰਚ ਰਾਜ ਰਾਣੀ, ਪ੍ਰਧਾਨ ਸੁਖਵਿੰਦਰ ਸਿੰਘ ਡੋਲ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਪਵਿੱਤਰ ਨਗਰੀ ਦੇ ਦੌਰੇ ਮੌਕੇ ਕੋਈ ਵੀ ਐਲਾਨ ਨਾ ਕਰਨ 'ਤੇ ਲੋਕਾਂ 'ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।