18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮੁੱਖ ਮੰਤਰੀ ਵਲੋਂ ਪਵਿੱਤਰ ਨਗਰੀ ਦੇ ਦੌਰੇ ਮੌਕੇ ਕੋਈ ਵੀ ਐਲਾਨ ਨਾ ਕਰਨ 'ਤੇ ਲੋਕਾਂ 'ਚ ਰੋਸ

ਅਜੀਤ ਡੈਸਕ 21-07-2025
ਸੁਲਤਾਨਪੁਰ ਲੋਧੀ, 20 ਜੁਲਾਈ (ਨਰੇਸ਼ ਹੈਪੀ)- ਪਵਿੱਤਰ ਕਾਲੀ ਵੇਈਾ ਦੀ 25ਵੀਂ ਵਰੇ੍ਹਗੰਢ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਪਧਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਇਤਿਹਾਸਿਕ ਨਗਰੀ ਲਈ ਕੁੱਝ ਵੀ ਐਲਾਨ ਨਾ ਕੀਤੇ ਜਾਣ 'ਤੇ ਸ਼ਹਿਰ ਨਿਵਾਸੀਆਂ 'ਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਆਗੂ ਸੁਰਜੀਤ ਸਿੰਘ ਸੱਧੂਵਾਲ ਅਤੇ ਸੋਨੂੰ ਸੱਧੂਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ, ਜੋ ਚੋਣਾਂ ਤੋਂ ਪਹਿਲਾਂ ਵੀ. ਆਈ. ਪੀ. ਸਕਿਉਰਿਟੀ ਤੇ ਹੋਰ ਸੁੱਖ ਸੁਵਿਧਾਵਾਂ ਦੀ ਦੁਹਾਈ ਦਿੰਦੇ ਸਨ, ਅੱਜ ਉਹੀ ਸੁੱਖ ਸੁਵਿਧਾਵਾਂ ਨੂੰ ਅਪਣਾ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸ਼ਹਿਰ ਦੇ ਵਿਕਾਸ ਲਈ ਕੋਈ ਵੀ ਐਲਾਨ ਨਹੀਂ ਕੀਤਾ ਤੇ ਜੋ ਵਿਕਾਸ ਹੋ ਰਹੇ ਹਨ ਨਾ ਹੀ ਉਨ੍ਹਾਂ ਬਾਰੇ ਕੁੱਝ ਬੋਲਿਆ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਜੋ ਵਾਰ-ਵਾਰ ਸ਼ਹਿਰ ਦੇ ਵਿਕਾਸ ਦੀਆਂ ਦੁਹਾਈਆਂ ਦੇ ਰਹੇ ਹਨ ਤਾਂ ਫਿਰ ਕਿਉਂ ਨਹੀਂ ਮੁੱਖ ਮੰਤਰੀ ਮਾਨ ਨੂੰ ਸ਼ਹਿਰ ਦਾ ਕੋਈ ਵਿਕਾਸ ਵਿਖਾਇਆ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਐਂਟਰੀ ਸਮੇਂ ਕੋਈ ਵੀ ਸੜਕ ਸੁਰੱਖਿਅਤ ਨਹੀਂ ਹੈ | ਕੀ ਇਸ ਨੂੰ ਸ਼ਹਿਰ ਦਾ ਵਿਕਾਸ ਕਹਿੰਦੇ ਹਨ? ਸੁਰਜੀਤ ਸੱਧੂਵਾਲ ਨੇ ਕਿਹਾ ਕਿ ਅੱਜ ਫਿਰ ਤੋਂ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਦਰਿਆ ਬਿਆਸ ਵਿਚ ਪਾਣੀ ਦੇ ਵੱਧ ਰਹੇ ਪੱਧਰ ਕਾਰਨ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕੇ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਜਿਸ ਤਰ੍ਹਾਂ ਵਿਧਾਨ ਸਭਾ ਸੈਸ਼ਨ ਵਿਚ ਹਲਕੇ ਨੂੰ ਹੜ੍ਹ ਤੋਂ ਬਚਾਉਣ ਲਈ ਪੂਰੇ ਤੱਥਾਂ ਨਾਲ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸੂਬੇ ਵਿਚ ਇਕ ਅਜਿਹਾ ਵਿਧਾਇਕ ਹੈ ਜੋ ਆਪਣੇ ਖੇਤਰ ਦੇ ਲੋਕਾਂ ਦੀ ਆਵਾਜ਼ ਪੂਰੇ ਨਿਡਰ ਤੇ ਜੋਸ਼ ਨਾਲ ਵਿਧਾਨ ਸਭਾ ਵਿਚ ਉਠਾਉਂਦਾ ਹੈ ਜਿਸ ਕਰਕੇ ਹਲਕੇ ਦੇ ਲੋਕ ਵਿਧਾਇਕ ਨੂੰ ਪਿਆਰ ਕਰਦੇ ਹਨ | ਅੰਤ ਵਿਚ ਸੱਧੂਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਪੱਲਾ ਝਾੜਦੇ ਹੋਏ ਇੱਥੋਂ ਨਿਕਲ ਗਏ |
ਪਿਛਲੀ ਖ਼ਬਰ ਅਲਾਇੰਸ ਕਲੱਬ ਫਗਵਾੜਾ ਰਾਇਲ ਨੇ ਪਲਾਹੀ ਸਕੂਲ ਤੇ ਸੁਖਚੈਨਆਣਾ ਕਾਲਜ ਵਿਖੇ ਬੂਟੇ ਲਗਾਏ ਅਗਲੀ ਖ਼ਬਰ ਪੁਲਿਸ ਥਾਣਿਆਂ ਤੇ ਖ਼ਾਲੀ ਪਲਾਟਾਂ 'ਚ ਚਲਾਈ ਗਈ ਡੇਂਗੂ ਜਾਗਰੂਕਤਾ ਮੁਹਿੰਮ- ਡਾ. ਪ੍ਰੇਮ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।