18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਰਸਾਤੀ ਮੌਸਮ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਵਰਤੋਂ ਧਿਆਨ ਨਾਲ ਕੀਤੀ ਜਾਵੇ-ਡਾ. ਨਰੇਸ਼ ਕੁੰਦਰਾ

ਅਜੀਤ ਡੈਸਕ 21-07-2025
ਫਗਵਾੜਾ, 20 ਜੁਲਾਈ (ਹਰਜੋਤ ਸਿੰਘ ਚਾਨਾ)- ਬਰਸਾਤੀ ਮੌਸਮ ਦੌਰਾਨ ਖਾਣ ਪੀਣ ਦੀਆਂ ਵਸਤਾਂ ਦੀ ਵਰਤੋਂ ਧਿਆਨ ਨਾਲ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਇਹ ਪ੍ਰਗਟਾਵਾ ਸਿਵਲ ਹਸਪਤਾਲ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਨਰੇਸ਼ ਕੁੰਦਰਾ ਨੇ ਕਰਦਿਆਂ ਕਿਹਾ ਕਿ ਇਸ ਮੌਸਮ 'ਚ ਛੋਟੇ ਬੱਚਿਆਂ 'ਚ ਉਲਟੀਆਂ ਟੱਟੀਆਂ ਲੱਗਣ ਦਾ ਡਰ ਰਹਿੰਦਾ ਹੈ, ਜਿਸ ਨਾਲ ਉਨ੍ਹਾਂ ਦੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਬੱਚਾ ਮੌਤ ਦੇ ਮੂੰਹ 'ਚ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਦਸਤ ਰੋਗ ਦਾ ਸਹੀ ਇਲਾਜ ਓ.ਆਰ.ਐੱਸ. ਤੇ ਜ਼ਿੰਕ ਦੀਆਂ ਗੋਲੀਆਂ ਹਨ ਤੇ ਲੋੜ ਪੈਣ 'ਤੇ ਬੱਚੇ ਨੂੰ ਦਿੱਤੀਆਂ ਜਾ ਸਕਦੀਆਂ ਹਨ ਜਿਸ ਨਾਲ ਬੱਚੇ ਦੇ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਤੇ ਤਾਕਤ ਬਣੀ ਰਹਿੰਦੀ ਹੈ ਇਸ ਲਈ ਦਸਤ ਲੱਗਣ ਦੀ ਸੂਰਤ 'ਚ ਓ.ਆਰ.ਐੱਸ. ਦਾ ਘੋਲ ਤਿਆਰ ਕਰ ਕੇ ਬੱਚੇ ਨੂੰ ਹਰ ਦਸਤ ਤੋਂ ਬਾਅਦ ਥੋੜ੍ਹੀ ਮਾਤਰਾ 'ਚ ਲਗਾਤਾਰ ਪਿਲਾਇਆ ਜਾਵੇ | ਇਸ ਦੇ ਨਾਲ ਹੀ ਜ਼ਿੰਕ ਦੀਆਂ ਗੋਲੀਆਂ ਵੀ 14 ਦਿਨ ਦਿੱਤੀਆਂ ਜਾਣ | ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਵਾਲੇ ਘਰਾਂ 'ਚ ਓ.ਆਰ.ਐਸ. ਦੇ ਪੈਕਟ ਜ਼ਰੂਰ ਹੋਣੇ ਚਾਹੀਦੇ ਹਨ ਜੋ ਸਰਕਾਰੀ ਸਿਹਤ ਸੰਸਥਾਵਾਂ 'ਚੋਂ ਮੁਫ਼ਤ ਮਿਲਦੇ ਹਨ ਉਨ੍ਹਾਂ ਜ਼ਿੰਕ ਦੀ ਖ਼ੁਰਾਕ ਸਬੰਧੀ ਦੱਸਿਆ ਕਿ 2 ਤੋਂ 6 ਮਹੀਨੇ ਤੱਕ ਦੇ ਬੱਚੇ ਨੂੰ 20 ਮਿਲੀਗ੍ਰਾਮ ਦੀ ਅੱਧੀ ਗੋਲੀ ਅਤੇ ਛੇ ਮਹੀਨੇ ਤੋਂ ਉੱਪਰ ਦੇ ਬੱਚੇ ਨੂੰ ਇਕ ਗੋਲੀ 14 ਦਿਨ ਲਈ ਰੋਜ਼ਾਨਾ ਦਿੱਤੀ ਜਾਵੇ, ਜ਼ਿੰਕ ਦੀ ਗੋਲੀ ਦੇਣ ਨਾਲ ਬੱਚਾ ਜਲਦੀ ਹੀ ਠੀਕ ਹੋ ਜਾਂਦਾ ਹੈ ਤੇ ਜ਼ਿੰਕ ਦੀ ਇਹ ਗੋਲੀ ਬੱਚੇ ਨੂੰ ਤਿੰਨ ਮਹੀਨੇ ਤਕ ਦਸਤਾਂ ਤੇ ਨਿਮੋਨੀਆ ਵਰਗੀ ਬਿਮਾਰੀ ਤੋਂ ਵੀ ਬਚਾਈ ਰੱਖਦੀ ਹੈ |
ਪਿਛਲੀ ਖ਼ਬਰ ਲੋਕ ਭਲਾਈ ਸੇਵਾ ਸੁਸਾਇਟੀ ਵਲੋਂ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਸਨਮਾਨਿਤ <br/> ਅਗਲੀ ਖ਼ਬਰ ਵਿਅਕਤੀ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਪਤਨੀ ਸਮੇਤ 5 ਵਿਰੁੱਧ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।