ਨਵਾਂਸ਼ਹਿਰ, 15 ਜੁਲਾਈ (ਜਸਬੀਰ ਸਿੰਘ ਨੂਰਪੁਰ)- ਉੱਘੇ ਸਮਾਜ ਸੇਵਕ ਕੁਲਵਿੰਦਰ ਸਿੰਘ ਭਾਰਟਾ ਸੰਚਾਲਕ ਲੋਕ ਭਲਾਈ ਸੇਵਾ ਸੁਸਾਇਟੀ ਲੁਧਿਆਣਾ ਰਜਿ ਵਲੋਂ ਡਿੰਪੀ ਰੈਸਟੋਰੈਂਟ ਬੰਗਾ ਵਿਖੇ ਲੋਕ ਭਲਾਈ ਸੇਵਾ ਸੰਸਥਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ 'ਚ ਚੌਧਰੀ ਵਰਿੰਦਰ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਪ੍ਰਧਾਨ ਕੁਲਵਿੰਦਰ ਸਿੰਘ ਭਾਰਟਾ ਨੇ ਇਸ ਸਮਗਮ 'ਚ ਚਾਰ ਸਨਮਾਨਿਤ ਸਖਸੀਆਤਾਂ ਬਾਰੇ ਚਾਨਣਾ ਪਾਉਂਦਿਆ ਕਿਹਾ ਕਿ ਕੁਲਦੀਪ ਸਿੰਘ ਪਾਬਲਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਵਾਲੇ ਅਜੀਤ ਦੇ ਬੰਗਾ ਤੋਂ ਪੱਤਰਕਾਰ ਤੇ ਪੰਜਾਬੀ ਸੱਭਿਅਚਾਰ ਨੂੰ ਕਾਇਮ ਰੱਖਣ ਵਾਲੇ ਕਲਾਕਾਰ ਸੋਨੀ ਸਰੋਆ ਅਤੇ ਤਰੁਣਦੀਪ ਦੁੱਗਲ ਸੀਨੀਅਰ ਅਸਿਸਟੈਂਟ ਦਫ਼ਤਰ ਸਿਵਲ ਹਸਪਤਾਲ ਨਵਾਂਸ਼ਹਿਰ 'ਚ ਡਿਊਟੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਕਰਕੇ ਸਨਮਾਨਿਤ ਕੀਤਾ ਗਿਆ | ਨਵਾਂਸ਼ਹਿਰ ਦੇ ਸੀਨੀਅਰ ਕੌਂਸਲਰ ਚੇਤ ਰਾਮ ਰਤਨ ਨੇ ਹਮੇਸ਼ਾਂ ਹਰ ਵਰਗ ਦੇ ਗਰੀਬ ਲੋਕਾਂ ਦੇ ਹੱਕਾਂ ਲਈ ਪੰਜਾਬ ਸਰਕਾਰ ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ 'ਚ ਆਵਾਜ਼ ਬੁਲੰਦ ਕਰਨ ਵਾਲੇ ਨੂੰ ਸਨਮਾਨਿਤ ਕਰਨ 'ਤੇ ਸੰਸਥਾ ਨੂੰ ਮਾਣ ਮਹਿਸੂਸ ਕਰ ਰਹੀ ਹੈ | ਪ੍ਰਧਾਨ ਭਾਰਟਾ ਨੇ ਕਿਹਾ ਕੌਂਸਲਰ ਰਤਨ ਦੀ ਧਰਮਪਤਨੀ ਬੀਬੀ ਬਲਜੀਤ ਕੌਰ ਕਾਦਰੀ ਗੱਦੀ ਨਸ਼ੀਨ ਦਰਬਾਰ ਗਿਆਰ੍ਹਵੀ ਵਾਲੀ ਸਰਕਾਰ, ਲੱਖਦਾਤਾ ਪੀਰ ਨਵੀਂ ਆਬਾਦੀ ਨਵਾਂਸ਼ਹਿਰ ਵੀ ਲੰਮੇ ਸਮੇਂ ਤੋਂ ਸਮਾਜ ਭਲਾਈ ਅਤੇ ਧਾਰਮਿਕ ਕੰਮਾਂ 'ਚ ਵਧ ਚੜ੍ਹ ਕੇ ਹਿੱਸਾ ਲੈਦੇ ਹਨ | ਐਸ.ਐਚ.ਓ ਵਰਿੰਦਰ ਕੁਮਾਰ ਅਤੇ ਡਾਇਰੈਕਟਰ ਗਰਚਾ ਨੇ ਕਿਹਾ ਸਨਮਾਨਿਤ ਪਾਬਲਾ, ਸਰੋਆ, ਰਤਨ ਵਲੋਂ ਸਮਾਜਿਕ ਕੰਮਾਂ 'ਚ ਭੂਮਿਕਾ ਨੂੰ ਦੇਖਦਿਆਂ ਹੋਇਆ ਲੋਕ ਭਲਾਈ ਸੇਵਾ ਵਲੋਂ ਵਿਸ਼ੇਸ਼ ਸਨਮਾਨ ਕਰਨਾ ਸ਼ਲਾਘਯੋਗ ਉਪਰਾਲਾ ਹੈ | ਇਸ ਦੌਰਾਨ ਅਲਦਾਰ ਖਾਨ ਸਬ ਇੰਸਪੈਕਟਰ, ਦੀਪਕ ਰਾਣਾ ਐਸ. ਆਈ ਬੰਗਾ, ਟ੍ਰੈਫਿਕ ਏ. ਐਸ. ਆਈ ਰੂਪ ਲਾਲ ਜੱਬੋਵਾਲ ਅਤੇ ਤਰਨਜੀਤ ਸਿੰਘ ਹੌਲਦਾਰ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਗੀਤਕਾਰ ਸੰਤੋਖ ਤਾਜਪੁਰੀ ਸਰਪੰਚ, ਗਗਨਦੀਪ ਗਰਚਾ ਡਾਇਰੈਕਟਰ ਬੰਗਾ, ਡਿੰਪੀ ਕੁਲਦੀਪ ਸਿੰਘ ਰਾਜੂ, ਰਾਮ ਸਲੋਹ, ਹਰਮਿੰਦਰ ਸਿੰਘ ਪਿੰਟੂ, ਤਰਨਜੀਤ ਸਿੰਘ ਹੌਲਦਾਰ, ਮਨਜਿੰਦਰ ਸਿੰਘ ਬੁਲਾਰਾ ਪੰਜਾਬ, ਮਨ ਮਲੂਪੋਤੀਆ, ਗੀਤਕਾਰ ਸੁਰਜੀਤ ਮਹਿਰਮਪੁਰ, ਚਰਨਦੀਪ ਚੰਨੀ ਨੰਬਰਦਾਰ ਨਵਾਂਸ਼ਹਿਰ, ਅੰਮਿਤ ਕੁਮਾਰ, ਕਮਲੇਸ਼ ਕੁਮਾਰ ਮਹਾਂਦੇਵ ਟੈਂਟ, ਸਤਨਾਮ ਕਰੀਮਪੁਰ ਆਦਿ ਹਾਜ਼ਰ ਸਨ |