15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਖੂਹ 'ਚੋਂ ਨੌਜਵਾਨ ਦੀ ਮਿਲੀ ਲਾਸ਼, ਪਿਉ-ਪੁੱਤਰ ਖ਼ਿਲਾਫ਼ ਕਤਲ ਦਾ ਕੇਸ ਦਰਜ

ਅਜੀਤ ਡੈਸਕ 20-07-2025
ਫਗਵਾੜਾ, 19 ਜੁਲਾਈ (ਹਰਜੋਤ ਸਿੰਘ ਚਾਨਾ)- ਘਰੋਂ ਕੰਮ 'ਤੇ ਗਏ ਇੱਕ ਨੌਜਵਾਨ ਦੀ ਖੂਹ 'ਚੋਂ ਲਾਸ਼ ਮਿਲਣ ਦੇ ਮਾਮਲੇ 'ਚ ਸਤਨਾਮਪੁਰਾ ਪੁਲਿਸ ਨੇ ਪਿਉ-ਪੁੱਤਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਿਤਾ ਰੇਸ਼ਮ ਪਾਲ ਪੁੱਤਰ ਨਾਮਾ ਰਾਮ ਵਾਸੀ ਜਗਤਪੁਰ ਜੱਟਾਂ ਨੇ ਦੱਸਿਆ ਕਿ ਉਸਦਾ ਪੁੱਤਰ ਸੁਖਵਿੰਦਰ 32 ਸਾਲਾ ਜੋ ਪਲੰਬਰ ਦਾ ਕੰਮ ਵੀ ਕਰਦਾ ਹੈ ਤੇ ਖੇਤਾਂ 'ਚ ਵੀ ਕੰਮ ਕਰਨ ਜਾਂਦਾ ਹੈ | 16 ਜੁਲਾਈ ਨੂੰ ਉਨ੍ਹਾਂ ਦੇ ਹੀ ਪਿੰਡ ਦੇ ਵਾਸੀ ਕਪਿਲ ਤੇ ਉਸਦਾ ਪੁੱਤਰ ਗੈਰੀ ਨੇ ਫ਼ੋਨ ਕਰਕੇ ਸੁਖਵਿੰਦਰ ਸਿੰਘ ਨੂੰ ਖੂਹ 'ਤੇ ਕੰਮ ਲਈ ਬੁਲਾਇਆ ਤੇ ਦੱਸਿਆ ਕਿ ਉਸਦਾ ਰਾਤ ਦਾ ਕੰਮ ਹੈ ਜਿਸ ਤੋਂ ਬਾਅਦ ਸੁਖਵਿੰਦਰ ਕੰਮ 'ਤੇ ਚਲਾ ਗਿਆ | ਸਵੇਰ ਸਮੇਂ ਦੋਨੋਂ ਪਿਉ ਪੁੱਤ ਉਸਦੇ ਕੱਪੜੇ ਤੇ ਮੋਬਾਈਲ ਲੈ ਕੇ ਉਸਦੇ ਘਰ ਆ ਗਏ ਕਿ ਸੁਖਵਿੰਦਰ ਸਿੰਘ ਘਰ ਪੁੱਜ ਗਿਆ ਹੈ ਤੇ ਉਸਦੇ ਕੱਪੜੇ ਉੱਥੇ ਪਏ ਹਨ ਤਾਂ ਉਨ੍ਹਾਂ ਦੱਸਿਆ ਕਿ ਉਹ ਘਰ ਨਹੀਂ ਆਇਆ | ਫ਼ਿਰ ਉਹ ਇਕੱਠੇ ਉਸਦੀ ਭਾਲ ਕਰਨ ਲਈ ਚੱਲੇ ਗਏ ਜਦੋਂ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਖੂਹ 'ਚ ਹੀ ਉਹ ਡਿੱਗਿਆ ਪਿਆ ਸੀ ਤੇ ਉਸਦੀ ਮੌਤ ਹੋ ਗਈ ਸੀ | ਜਿਸ ਸਬੰਧ 'ਚ ਪੁਲਿਸ ਨੇ ਕਪਿਲ ਦੇਵ ਪੁੱਤਰ ਦਿਆਲ ਚੰਦ ਤੇ ਗੋਕਰਨ ਉਰਫ਼ ਗੈਰੀ ਪੁੱਤਰ ਕਪਿਲ ਦੇਵ ਵਾਸੀ ਜਗਤਪੁਰ ਜੱਟਾਂ ਖ਼ਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ |
ਪਿਛਲੀ ਖ਼ਬਰ ਹਰੇਕ ਲੋੜਵੰਦ ਹਵਾਲਾਤੀ ਤੇ ਕੈਦੀ ਨੂੰ ਵਕੀਲ ਦੀਆਂ ਮੁਫ਼ਤ ਸੇਵਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣ-ਜਗਦੀਪ ਕੌਰ ਵਿਰਕ ਅਗਲੀ ਖ਼ਬਰ ਸਿਵਲ ਹਸਪਤਾਲ 'ਚ 2 ਧਿਰਾਂ ਵਿਚਾਲੇ ਖ਼ੂਨੀ ਟਕਰਾਅ, ਸ਼ਰੇਆਮ ਚੱਲੇ ਤੇਜ਼ਧਾਰ ਹਥਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।