09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਖੇਤੀ ਜ਼ਮੀਨ ਨੂੰ ਜਬਰੀ ਵਾਹ ਕੇ ਫ਼ਸਲ ਤਬਾਹ ਕਰਨ ਤੇ ਕਬਜ਼ਾ ਕਰਨ ਦੀ ਨੀਅਤ ਸੰਬੰਧੀ ਅੱਧਾ ਦਰਜਨ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 18-07-2025
ਫਗਵਾੜਾ, 17 ਜੁਲਾਈ (ਹਰਜੋਤ ਸਿੰਘ ਚਾਨਾ)- ਪਿੰਡ ਪਲਾਹੀ 'ਚ ਖੇਤੀ ਜ਼ਮੀਨ ਨੂੰ ਜਬਰੀ ਵਾਹ ਕੇ ਫ਼ਸਲ ਤਬਾਹ ਕਰਕੇ ਕਬਜ਼ਾ ਕਰਨ ਦੀ ਨੀਅਤ ਦੇ ਮਾਮਲੇ 'ਚ ਸਦਰ ਪੁਲਿਸ ਨੇ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਹ ਸ਼ਿਕਾਇਤ ਪੁਲੀਸ ਨੇ ਗਿਆਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਰਾਏਪੁਰ ਫ਼ਰਾਲਾ ਜਮਸ਼ੇਰ ਜਲੰਧਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ ਜਿਨ੍ਹਾਂ ਵਿਅਕਤੀਆਂ ਨੂੰ ਇਸ 'ਚ ਨਾਮਜ਼ਦ ਕੀਤਾ ਹੈ ਉਨ੍ਹਾਂ 'ਚ ਧਨਵੰਤ ਸਿੰਘ ਪੁੱਤਰ ਲਛਮਣ ਸਿੰਘ, ਬਿੱਲੂ ਪੁੱਤਰ ਮਹਾ ਸਿੰਘ, ਸੰਦੀਪ ਸਿੰਘ ਪੁੱਤਰ ਬਿੱਲੂ, ਮੱਛਰੂ, ਸ਼ਾਲੂ ਸੋਨੀਆ ਪੁੱਤਰੀ ਬਲਦੇਵ ਰਾਜ, ਨਰਿੰਦਰ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਫ਼ਿਲੌਰ ਸ਼ਾਮਿਲ ਹਨ | ਗਿਆਨ ਸਿੰਘ ਨੇ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਉਸਦੀ ਭੈਣ ਤੇ ਉਸਦਾ ਪਤੀ ਕੈਨੇਡਾ 'ਚ ਰਹਿੰਦੇ ਹਨ | ਉਨ੍ਹਾਂ ਦੀ ਪਈ ਜ਼ਮੀਨ 'ਤੇ ਮੈਂ ਖੇਤੀ ਕਰਦਾ ਹਾਂ | ਇਨ੍ਹਾਂ ਦਾ ਇੱਕ ਭਰਾ ਧਨਵੰਤ ਸਿੰਘ ਆਪਣਾ ਹਿੱਸਾ ਲੈ ਵੀ ਚੁੱਕਾ ਹੈ ਉਸ ਦੇ ਬਾਵਜੂਦ ਉਹ ਮੈਨੂੰ ਪ੍ਰੇਸ਼ਾਨ ਕਰਦਾ ਹੈ ਉਸ ਨੇ ਆਪਣੇ ਇਨ੍ਹਾਂ ਸਾਥੀਆਂ ਨੂੰ ਨਾਲ ਲੈ ਕੇ ਮੇਰੀ ਜ਼ਮੀਨ ਜ਼ਬਰੀ ਵਾਹ ਕੇ ਨੁਕਸਾਨ ਕੀਤਾ ਹੈ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ | ਉਕਤ ਵਿਅਕਤੀ ਇਸ ਨਾਲ ਰਲੇ ਹੋਏ ਹਨ | ਸ਼ਾਲੂ, ਸੋਨੀਆ ਸਾਡੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਕਰਦੀਆਂ ਹਨ ਜਿਸ ਸਬੰਧ 'ਚ ਹੋਈ ਪੜਤਾਲ ਉਪਰੰਤ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਗੰਦੇ ਪਾਣੀ ਦੀ ਸੰਭਾਲ ਲਈ ਨਿਗਮ ਨੂੰ ਮਿਲਿਆ ਉੱਤਮ ਐਵਾਰਡ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਪਾਵਰਕਾਮ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।