09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਕਿਸਾਨ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਪਾਵਰਕਾਮ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ

ਅਜੀਤ ਡੈਸਕ 18-07-2025
ਫਗਵਾੜਾ, 17 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਕਿਸਾਨ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਅੱਜ ਬੰਗਾ ਰੋਡ ਫਗਵਾੜਾ ਸਥਿਤ ਮੇਨ ਪਾਵਰ ਹਾਊਸ ਦੇ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਗਿਆ | ਇਸ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਾਵਰਕਾਮ ਫਗਵਾੜਾ ਦੇ ਐਕਸ-ਈ.ਐਨ. ਦੇ ਨਾਮ ਇਕ ਮੰਗ ਪੱਤਰ ਬਿਕਰਮਜੀਤ ਸਿੰਘ ਡਵੀਜ਼ਨਲ ਸੁਪਰਡੈਂਟ ਨੂੰ ਦਿੱਤਾ ਗਿਆ | ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਸੀਕਰੀ ਤੇ ਰਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਕਿਹਾ ਕਿ ਮੰਗ ਪੱਤਰ 'ਚ ਇਹ ਮੰਗ ਕੀਤੀ ਗਈ ਹੈ ਕਿ ਠੇਕੇਦਾਰੀ ਪ੍ਰਬੰਧ ਬੰਦ ਕਰਕੇ ਮਹਿਕਮੇ ਨੂੰ ਸਰਕਾਰ ਖ਼ੁਦ ਆਪਣੇ ਮੁਲਾਜ਼ਮਾਂ ਰਾਹੀਂ ਚਲਾਏ ਤੇ ਆਮ ਲੋਕਾਂ ਦੀ ਠੇਕੇਦਾਰਾਂ ਰਾਹੀਂ ਲੁੱਟ ਬੰਦ ਕੀਤੀ ਜਾਵੇ ਤੇ ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ | ਘਰੇਲੂ ਬਿਜਲੀ ਖਪਤ 'ਤੇ ਮਿਲ ਰਹੀ 600 ਯੂਨਿਟ ਨਾਲ ਛੇੜਛਾੜ ਕਰਨੀ ਬੰਦ ਕੀਤੀ ਜਾਵੇ ਤੇ ਨਵੀਆਂ ਸ਼ਰਤਾਂ ਵਾਪਸ ਲਈਆਂ ਜਾਣ ਆਦਿ | ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ | ਇਸ ਮੌਕੇ ਬਲਾਕ ਪ੍ਰਧਾਨ ਲਾਲ ਬਹਾਦਰ ਆਦਮਪੁਰ, ਬਲਾਕ ਪ੍ਰਧਾਨ ਦਲਜੀਤ ਸਿੰਘ ਕਰਤਾਰਪੁਰ, ਯੂਥ ਪ੍ਰਧਾਨ ਸੁਖਜਿੰਦਰ ਸਿੰਘ ਰਾਮਗੜ੍ਹ, ਯੂਥ ਪ੍ਰਧਾਨ ਜਸ਼ਨਦੀਪ ਸਿੰਘ, ਦਰਸ਼ਨ ਲਾਲ ਬਾਵਾ ਬਲਾਕ ਪ੍ਰਧਾਨ ਫਗਵਾੜਾ ਤੋਂ ਇਲਾਵਾ ਮੇਵਾ ਸਿੰਘ ਜਗਜੀਤਪੁਰ ਪ੍ਰਧਾਨ, ਚੰਨਣਜੀਤ ਕੌਰ, ਸ਼ਿਵ ਦਿਆਲ, ਵਿਜੇ ਕੁਮਾਰ ਰਾਵਲਪਿੰਡੀ, ਨਿੰਦਰ ਕੁਮਾਰ, ਨਵਰਾਜ ਸਿੰਘ, ਪਿ੍ੰਸ ਰਾਵਲਪਿੰਡੀ, ਨਰਿੰਦਰ ਪਾਲ ਸਿੰਘ, ਚੰਨਣਜੀਤ ਸਿੰਘ, ਅਕਸ਼ੈ ਕੁਮਾਰ, ਅਮਰ ਭੋਗਪੁਰ, ਮਨਜਿੰਦਰ ਸਿੰਘ ਫਗਵਾੜਾ, ਹਰਕਰਨ ਰਾਵਲਪਿੰਡੀ, ਕਾਕਾ ਖੋਖੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੇਤੀ ਜ਼ਮੀਨ ਨੂੰ ਜਬਰੀ ਵਾਹ ਕੇ ਫ਼ਸਲ ਤਬਾਹ ਕਰਨ ਤੇ ਕਬਜ਼ਾ ਕਰਨ ਦੀ ਨੀਅਤ ਸੰਬੰਧੀ ਅੱਧਾ ਦਰਜਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।