ਸੁਲਤਾਨਪੁਰ ਲੋਧੀ, 17 ਜੁਲਾਈ (ਥਿੰਦ)- ਤਹਿਸੀਲ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ ਨੰਬਰਦਾਰਾਂ ਦੀ ਵਿਸ਼ੇਸ਼ ਮੀਟਿੰਗ ਤਹਿਸੀਲ ਕੰਪਲੈਕਸ ਵਿਖੇ ਹੋਈ | ਇਸ ਮੌਕੇ ਸਮੁੱਚੇ ਨੰਬਰਦਾਰਾਂ ਨੇ ਸੂਝ-ਬੂਝ ਨਾਲ ਯੂਨੀਅਨ ਦਾ ਪ੍ਰਧਾਨ ਨੰਬਰਦਾਰ ਸਤਵਿੰਦਰ ਸਿੰਘ ਸੱਤਾ ਸਾਬੂਵਾਲ ਤੇ ਜਨਰਲ ਸਕੱਤਰ ਲਹਿੰਬਰ ਸਿੰਘ ਸਰਾਏ ਜੱਟਾਂ ਨੂੰ ਚੁਣ ਲਿਆ | ਇਸ ਸਮੇਂ ਚੁਣੇ ਗਏ ਹੋਰ ਅਹੁਦੇਦਾਰਾਂ 'ਚ ਤਹਿਸੀਲ ਸੁਲਤਾਨਪੁਰ ਲੋਧੀ ਨੰਬਰਦਾਰ ਯੂਨੀਅਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਅਦਾਲਤ ਚੱਕ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਸਵਾਲ, ਮੁੱਖ ਸਲਾਹਕਾਰ ਜੋਗਿੰਦਰ ਰਾਮ ਨਸੀਰਪੁਰ, ਪ੍ਰੈੱਸ ਸਕੱਤਰ ਸਰਬਜੀਤ ਸਿੰਘ ਕਾਲੇਵਾਲ, ਸ਼ਹਿਰੀ ਪ੍ਰਧਾਨ ਕਸ਼ਮੀਰ ਸਿੰਘ, ਖ਼ਜ਼ਾਨਚੀ ਸੁਖਵਿੰਦਰ ਸਿੰਘ, ਮੁੱਖ ਸਲਾਹਕਾਰ ਸਰਬਜੀਤ ਸਿੰਘ ਸੈਦਪੁਰ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ, ਬਲਾਕ ਪ੍ਰਧਾਨ ਸਤੀਸ਼ ਕੁਮਾਰ, ਸੀਨੀਅਰ ਸਹਾਇਕ ਮੈਂਬਰ ਓਮ ਪ੍ਰਕਾਸ਼ ਤਲਵੰਡੀ ਚੌਧਰੀਆ ਆਦਿ ਕਮੇਟੀ ਦੇ ਨਵੇਂ ਆਗੂ ਚੁਣੇ ਗਏ | ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਸਤਵਿੰਦਰ ਸਿੰਘ ਸੱਤਾ ਸਾਬੂਵਾਲ ਨੇ ਦੱਸਿਆ ਕਿ ਇਸ ਸਮੇਂ ਮੀਟਿੰਗ ਵਿਚ ਉਕਤ ਤੋਂ ਇਲਾਵਾ ਤਹਿਸੀਲ ਦੇ ਹੋਰ ਨੰਬਰਦਾਰ ਸਾਧੂ ਸਿੰਘ ਮਨਿਆਲਾ, ਨੰਬਰਦਾਰ ਸੁਲੱਖਣ ਸਿੰਘ ਜੈਨਪੁਰ, ਨੰਬਰਦਾਰ ਸਰਬਜੀਤ ਸਿੰਘ ਸੈਦਪੁਰ, ਨੰਬਰਦਾਰ ਸੁਖਵਿੰਦਰ ਸਿੰਘ ਚੁਲੱਧਾ, ਨੰਬਰਦਾਰ ਨਵਦੀਪ ਸਿੰਘ ਦੀਪੇਵਾਲ, ਨੰਬਰਦਾਰ ਕਰਨੈਲ ਸਿੰਘ ਸੂਜੋਕਾਲੀਆ, ਨੰਬਰਦਾਰ ਬਲਵੰਤ ਸਿੰਘ, ਜਸਵੰਤ ਸਿੰਘ ਡਡਵਿੰਡੀ, ਨੰਬਰਦਾਰ ਰਤਨ ਸਿੰਘ ਕਾਲੂ ਭਾਟੀਆ, ਨੰਬਰਦਾਰ ਸਤੀਸ਼ ਕੁਮਾਰ ਭਾਗੋਬੁੱਢਾ, ਨੰਬਰਦਾਰ ਅਰਜਨ ਸਿੰਘ ਲਓ, ਨੰਬਰਦਾਰ ਕੁਲਵੰਤ ਸਿੰਘ ਸਵਾਲ, ਨੰਬਰਦਾਰ ਰਜਿੰਦਰ ਸਿੰਘ ਸਰਾਏ ਜੱਟਾ, ਨੰਬਰਦਾਰ ਸੁਖਵਿੰਦਰ ਨੱਥੂਪੁਰ, ਨੰਬਰਦਾਰ ਅਮਰੀਕ ਸਿੰਘ ਅਮਰਕੋਟ, ਨੰਬਰਦਾਰ ਰਜਿੰਦਰ ਸਿੰਘ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਨੰਬਰਦਾਰ ਨਿਰੰਜਨ ਸਿੰਘ ਮਸੀਤਾਂ, ਮਲਕੀਤ ਸਿੰਘ ਡਡਵਿੰਡੀ, ਸੁਖਦੇਵ ਸਿੰਘ ਸਵਾਲ ਆਦਿ ਹਾਜ਼ਰ ਸਨ | ਪ੍ਰਧਾਨ ਸੱਤਾ ਸਾਬੂਵਾਲ ਤੇ ਜਨਰਲ ਸਕੱਤਰ ਲਹਿੰਬਰ ਸਿੰਘ ਸਰਾਏ ਜੱਟਾਂ ਨੇ ਦੱਸਿਆ ਕਿ ਇਹ ਨੰਬਰਦਾਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਦੇ ਨੰਬਰਦਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਨਾਲ ਮਿਲ ਕੇ ਗੱਲਬਾਤ ਰਾਹੀਂ ਹੱਲ ਕਰੇਗੀ | ਯੂਨੀਅਨ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਐਸ.ਡੀ.ਐਮ. ਤੇ ਤਹਿਸੀਲਦਾਰ ਸੁਲਤਾਨਪੁਰ ਲੋਧੀ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਨਵੇਂ ਬਣਾਏ ਜਾ ਰਹੇ ਦਫ਼ਤਰੀ ਤਹਿਸੀਲ ਕੰਪਲੈਕਸ ਵਿਚ ਹੁਣ ਤੋਂ ਹੀ ਨੰਬਰਦਾਰਾਂ ਦੇ ਬੈਠਣ ਲਈ ਕਮਰਾ ਅਲੱਗ ਬਣਵਾਇਆ ਜਾਵੇ ਤਾਂ ਜੋ ਤਹਿਸੀਲ 'ਚ ਪਿੰਡਾਂ ਦੇ ਲੋਕਾਂ ਦੇ ਕੰਮ ਕਰਵਾਉਣ ਆਏ ਨੰਬਰਦਾਰਾਂ ਦੇ ਬੈਠਣ ਲਈ ਕੋਈ ਕਮਰਾ ਦਿੱਤਾ ਜਾ ਸਕੇ | ਇਹ ਵੀ ਮੰਗ ਕੀਤੀ ਕਿ ਨੰਬਰਦਾਰਾਂ ਨੂੰ ਤਹਿਸੀਲ ਤੇ ਜ਼ਿਲ੍ਹਾ ਪੱਧਰ ਦੀਆਂ ਸਰਕਾਰੀ ਕਮੇਟੀਆਂ ਵਿਚ ਨੁਮਾਇੰਦਗੀ ਦਿੱਤੀ ਜਾਵੇ | ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਨੰਬਰਦਾਰਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕੀਤੇ ਜਾਣ |