ਸੁਲਤਾਨਪੁਰ ਲੋਧੀ, 17 ਜੁਲਾਈ (ਥਿੰਦ)- ਮੁਲਾਜ਼ਮ ਅਤੇ ਕਿਸਾਨ ਆਗੂ ਦਿਆਲ ਸਿੰਘ ਦੀਪੇਵਾਲ ਰਿਟਾਇਰਡ ਏ. ਏ. ਓ. ਪੀ. ਸੀ. ਐਲ. ਦੇ ਪਿਤਾ ਬਚਨ ਸਿੰਘ ਦੀਪੇਵਾਲ, ਜਿਨ੍ਹਾਂ ਦਾ ਬੀਤੇ ਦਿਨ 9 ਜੁਲਾਈ ਨੂੰ ਅਚਾਨਕ ਦੇਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 20 ਜੁਲਾਈ ਨੂੰ ਗੁਰਦੁਆਰਾ ਗੁਰੂ ਕਾ ਬਾਗ ਵਿਖੇ 11:30 ਤੋਂ 12:30 ਵਜੇ ਤੱਕ ਹੋਣਗੇ | ਬਚਨ ਸਿੰਘ ਦੀਪੇਵਾਲ ਦੇ ਦਿਹਾਂਤ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਮਾਸਟਰ ਚਰਨ, ਅਮਰਜੀਤ ਸਿੰਘ ਟਿੱਬਾ, ਜਸਵਿੰਦਰ ਸਿੰਘ ਟਿੱਬਾ, ਮੁਕੰਦ ਸਿੰਘ ਹੁਸੈਨਪੁਰ ਸਮੇਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਅਤੇ ਰਾਜਨੀਤਕ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |