ਕਪੂਰਥਲਾ, 15 ਜੁਲਾਈ (ਵਿ.ਪ੍ਰ.)-ਆਲ ਇੰਡੀਆ ਸੈਨਿਕ ਸਕੂਲ ਕੌਮੀ ਖੇਡਾਂ 2025 ਗਰੁੱਪ ਦੇ ਦੂਜੇ ਦਿਨ ਦੇ ਵਾਲੀਬਾਲ, ਬਾਸਕਟਬਾਲ ਤੇ ਐਥਲੈਟਿਕਸ ਦੇ ਮੁਕਾਬਲੇ ਰੋਮਾਂਚਕ ਰਹੇ | ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿਚ ਪੂਰੀ ਜ਼ੋਰ ਅਜ਼ਮਾਈ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਬਾਸਕਟਬਾਲ ਦੇ ਮੁਕਾਬਲੇ ਵਿਚ ਸੈਨਿਕ ਸਕੂਲ ਨਗਰੋਟਾ ਨੇ ਰੋਇਲ ਇੰਟਰਨੈਸ਼ਨਲ ਸਕੂਲ ਨੂੰ 37 ਦੇ ਮੁਕਾਬਲੇ 65 ਅੰਕਾਂ ਦੇ ਫ਼ਰਕ ਨਾਲ ਹਰਾਇਆ | ਇਸੇ ਤਰ੍ਹਾਂ ਮੇਜ਼ਬਾਨ ਸੈਨਿਕ ਸਕੂਲ ਕਪੂਰਥਲਾ ਦੀ ਟੀਮ ਨੇ ਸੈਨਿਕ ਸਕੂਲ ਕੁੰਜਪੁਰਾ ਨੂੰ 25 ਦੇ ਮੁਕਾਬਲੇ 41 ਅੰਕਾਂ ਨਾਲ ਪਛਾੜ ਕੇ ਜਿੱਤ ਹਾਸਲ ਕੀਤੀ | ਇਸੇ ਤਰ੍ਹਾਂ ਲੜਕੀਆਂ ਦੇ ਬਾਸਕਟਬਾਲ ਦੇ ਮੁਕਾਬਲੇ ਵਿਚ ਸੈਨਿਕ ਸਕੂਲ ਕੁੰਜਪੁਰਾ ਨੇ ਸੈਨਿਕ ਸਕੂਲ ਕਪੂਰਥਲਾ ਨੂੰ 4 ਦੇ ਮੁਕਾਬਲੇ 9 ਅੰਕਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਵਾਲੀਬਾਲ ਦੇ ਮੁਕਾਬਲੇ ਵਿਚ ਰਾਜ ਲਕਸ਼ਮੀ ਸਕੂਲ ਨੇ ਸੈਨਿਕ ਸਕੂਲ ਨਰਗੋਟਾ ਨੂੰ ਇਕ ਦੇ ਮੁਕਾਬਲੇ ਦੋ ਅੰਕਾਂ ਨਾਲ ਪਛਾੜ ਕੇ ਜਿੱਤ ਹਾਸਲ ਕੀਤੀ, ਜਦਕਿ ਰੋਇਲ ਇੰਟਰਨੈਸ਼ਨਲ ਸਕੂਲ ਨੇ 1 ਦੇ ਮੁਕਾਬਲੇ ਦੋ ਅੰਕਾਂ ਨਾਲ ਸੈਨਿਕ ਸਕੂਲ ਕੁੰਜਪੁਰਾ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ | ਐਥਲੈਟਿਕਸ ਦੇ ਸਬ ਜੂਨੀਅਰ ਲੜਕੀਆਂ ਦੇ 100 ਮੀਟਰ ਦੌੜ ਦੇ ਮੁਕਾਬਲੇ ਵਿਚ ਰੋਇਲ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਸੈਨਿਕ ਸਕੂਲ ਕੁੰਜਪੁਰਾ ਨੇ ਦੂਜਾ ਤੇ ਸੈਨਿਕ ਸਕੂਲ ਕਪੂਰਥਲਾ ਨੇ ਤੀਜਾ, ਸਬ ਜੂਨੀਅਰ ਲੜਕਿਆਂ ਦੇ 100 ਮੀਟਰ ਦੌੜ ਦੇ ਮੁਕਾਬਲੇ ਵਿਚ ਰੋਇਲ ਇੰਟਰਨੈਸ਼ਨਲ ਸਕੂਲ ਪਹਿਲੇ, ਸੈਨਿਕ ਸਕੂਲ ਕੁੰਜਪੁਰਾ ਦੂਜੇ ਤੇ ਡੀ.ਪੀ.ਐਸ. ਨਾਭਾ ਸਕੂਲ ਤੀਜੇ ਸਥਾਨ 'ਤੇ ਰਿਹਾ | ਇਸੇ ਤਰ੍ਹਾਂ ਸਬ ਜੂਨੀਅਰ ਲੜਕੀਆਂ ਦੇ 200 ਮੀਟਰ ਦੌੜ ਦੇ ਮੁਕਾਬਲੇ ਵਿਚ ਸੈਨਿਕ ਸਕੂਲ ਕੁੰਜਪੁਰਾ ਪਹਿਲੇ, ਰੋਇਲ ਇੰਟਰਨੈਸ਼ਨਲ ਸਕੂਲ ਦੂਜੇ, ਸੈਨਿਕ ਸਕੂਲ ਸੁਜਾਨਪੁਰ ਟੀਰਾ ਤੀਜੇ, 200 ਮੀਟਰ ਸਬ ਜੂਨੀਅਰ ਲੜਕਿਆਂ ਦੀ ਦੌੜ ਵਿਚ ਸੈਨਿਕ ਸਕੂਲ ਸੁਜਾਨਪੁਰ ਟੀਰਾ ਪਹਿਲੇ, ਸੈਨਿਕ ਸਕੂਲ ਕੁੰਜਪੁਰਾ ਦੂਜੇ, ਰੋਇਲ ਇੰਟਰਨੈਸ਼ਨਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ 200 ਮੀਟਰ ਲੜਕੀਆਂ ਦੀ ਦੌੜ ਵਿਚ ਮੇਜ਼ਬਾਨ ਸੈਨਿਕ ਸਕੂਲ ਕਪੂਰਥਲਾ ਪਹਿਲੇ, ਸੈਨਿਕ ਸਕੂਲ ਨਗਰੋਟਾ ਦੂਜੇ, ਸੈਨਿਕ ਸਕੂਲ ਕੁੰਜਪੁਰਾ ਤੀਜੇ, 1500 ਮੀਟਰ ਜੂਨੀਅਰ ਲੜਕੀਆਂ ਦੀ ਦੌੜ ਵਿਚ ਰੋਇਲ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਸੈਨਿਕ ਸਕੂਲ ਕੁੰਜਪੁਰਾ ਨੇ ਦੂਜਾ ਤੇ ਸੈਨਿਕ ਸਕੂਲ ਨਗਰੋਟਾ ਨੇ ਤੀਜਾ ਸਥਾਨ ਲਿਆ | 1500 ਮੀਟਰ ਜੂਨੀਅਰ ਲੜਕਿਆਂ ਦੀ ਦੌੜ ਵਿਚ ਰੋਇਲ ਇੰਟਰਨੈਸ਼ਨਲ ਸਕੂਲ ਪਹਿਲੇ, ਸੈਨਿਕ ਸਕੂਲ ਸੁਜਾਨਪੁਰ ਟੀਰਾ ਦੂਜੇ, ਸੈਨਿਕ ਸਕੂਲ ਕਪੂਰਥਲਾ ਤੀਜੇ ਸਥਾਨ 'ਤੇ ਰਿਹਾ | ਲੰਬੀ ਛਾਲ ਦੇ ਸਬ ਜੂਨੀਅਰ ਲੜਕੀਆਂ ਦੇ ਮੁਕਾਬਲੇ ਵਿਚ ਰੋਇਲ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਸੈਨਿਕ ਸਕੂਲ ਕਪੂਰਥਲਾ ਨੇ ਦੂਜਾ ਤੇ ਸੈਨਿਕ ਸਕੂਲ ਨਗਰੋਟਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ |