15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਚੇਤਨਾ ਪਰਖ਼ ਪ੍ਰੀਿਖ਼ਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 07-12-2025
ਭੀਖੀ, 6 ਦਸੰਬਰ (ਬਲਕਾਰ ਸਿੰਘ ਸਹੋਤਾ)-ਸਥਾਨਕ ਸਰਸਵਤੀ ਪਬਲਿਕ ਸਕੂਲ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਤਰਕਸ਼ੀਲ ਸੁਸਾਇਟੀ ਦੀ ਚੇਤਨਾ ਪਰਖ ਪ੍ਰੀਖਿਆ ਦਿੱਤੀ ਸੀ, ਮੈਰਿਟ 'ਚ ਆਉਣ ਵਾਲੇ ਪ੍ਰੀਖਿਆਰਥੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਤਰਕਸ਼ੀਲ ਸੁਸਾਇਟੀ ਦੇ ਆਗੂ ਭੁਪਿੰਦਰ ਫ਼ੌਜੀ ਨੇ ਕਿਹਾ ਇਹ ਪ੍ਰੀਖਿਆ ਵਿਦਿਆਰਥੀਆਂ ਨੂੰ ਸਾਡੇ ਸ਼ਾਨਮੱਤੇ ਇਤਿਹਾਸ ਸਾਡੇ ਸੂਰਬੀਰ ਯੋਧਿਆਂ ਬਾਰੇ ਜਾਣੂ ਕਰਵਾਉਣਾ ਵਿਦਿਆਰਥੀਆਂ ਦਾ ਬੋਧਿਕ ਪੱਧਰ ਉੱਚਾ ਚੁੱਕਣਾ, ਅੰਧਵਿਸ਼ਵਾਸ ਤੋਂ ਕੱਢਣ ਲਈ, ਮੋਬਾਈਲ ਫੋਨਾਂ ਤੋਂ ਹਟਾ ਕੇ ਕਿਤਾਬਾਂ ਨਾਲ ਜੋੜਨਾ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ ਹੈ | ਸੱਤਵੀਂ ਕਲਾਸ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਤੇ ਬਾਰ੍ਹਵੀਂ ਕਲਾਸ ਦੀ ਰੁਪਿੰਦਰਜੀਤ ਕੌਰ ਨੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਉਨ੍ਹਾਂ ਨੂੰ ਮੋਮੈਟੋ ਸਨਮਾਨ ਪੱਤਰ ਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ | ਗੁਰਨੂਰ ਕੌਰ, ਗੁਰਲੀਨ ਕੌਰ, ਏਕਮਜੋਤ ਕੌਰ, ਨਵਜੋਤ ਕੌਰ, ਭੁਪਿੰਦਰ ਸਿੰਘ, ਖੁਸ਼ਪ੍ਰੀਤ ਕੌਰ, ਗਗਨਦੀਪ ਕੌਰ, ਜਸਮੀਤ ਸਿੰਘ, ਗੋਰੀ ਸ਼ਰਮਾ, ਦਮਨਪ੍ਰੀਤ ਸਿੰਘ, ਰਣਜੀਤ ਸਿੰਘ ਨੂੰ ਤਰਕਸ਼ੀਲ ਸੁਸਾਇਟੀ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ | ਇਸ ਮੌਕੇ ਸਕੂਲ ਇੰਚਾਰਜ ਦੀਪਕਾ ਰਾਣੀ, ਕੁਲਵੀਰ ਕੌਰ ਮਨਪ੍ਰੀਤ ਕੌਰ, ਕਰਮਜੀਤ ਕੌਰ, ਸ਼ਿਖਾ ਰਾਣੀ, ਜਸਪ੍ਰੀਤ ਕੌਰ, ਤਰਕਸ਼ੀਲ ਆਗੂ ਅਵਤਾਰ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਅਤਲਾ, ਹਰਭਜਨ ਬਾਬੇਕਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚਿੱਟਾ ਤੇ ਸ਼ਰਾਬ ਬਰਾਮਦ ਅਗਲੀ ਖ਼ਬਰ ਡੀ.ਏ.ਵੀ. ਸਕੂਲ ਬੁਢਲਾਡਾ ਵਿਖੇ ਇੰਟਰ-ਹਾਊਸ ਡਾਂਸ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।