15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡੀ.ਏ.ਵੀ. ਸਕੂਲ ਬੁਢਲਾਡਾ ਵਿਖੇ ਇੰਟਰ-ਹਾਊਸ ਡਾਂਸ ਮੁਕਾਬਲੇ ਕਰਵਾਏ

ਅਜੀਤ ਡੈਸਕ 07-12-2025
ਬੁਢਲਾਡਾ , 6 ਦਸੰਬਰ (ਸਵਰਨ ਸਿੰਘ ਰਾਹੀ)- ਲਾਲਾ ਅਰਜਨ ਦਾਸ ਮੈਮੋਰੀਅਲ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਦੇ ਇੰਟਰ-ਹਾਊਸ ਡਾਂਸ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੇ ਵੱਖ-ਵੱਖ ਭਾਰਤੀ ਅਤੇ ਪੱਛਮੀ ਨਾਚਾਂ ਰਾਹੀਂ ਸਕੂਲ ਦੇ ਵੱਖ ਵੱਖ ਚਾਰ ਹਾਊਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਕਲਾ ਦਾ ਪ੍ਰਦਰਸ਼ਨ ਕੀਤਾ | ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਭੰਗੜੇ ਅਤੇ ਗਿੱਧੇ ਸਮੇਤ ਕਲਾਸੀਕਲ ਡਾਂਸ, ਬਾਲੀਵੁੱਡ ਅਤੇ ਸਮਕਾਲੀ ਨਾਚਾਂ ਦੀ ਪੇਸ਼ਕਾਰੀਆਂ ਸ਼ਾਮਲ ਸਨ | ਪਿ੍ੰਸੀਪਲ ਮਦਨ ਲਾਲ ਨੇ ਵਿਦਿਆਰਥੀ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ | ਲੜਕਿਆ 'ਚੋਂ ਮਾਹਿਨ ਸਿੰਘ (ਹਿਮਾਲਿਆ ਹਾਊਸ) ਨੇ ਪਹਿਲਾ, ਗੁਰਪਿਆਰ ਸਿੰਘ (ਸ਼ਿਵਾਲਿਕ ਹਾਊਸ) ਦੂਜਾ, ਗੁਰਨੂਰ ਸਿੰਘ (ਵਿੰਧਿਆਂਚਲ ਹਾਊਸ) ਨੇ ਤੀਜਾ ਸਥਾਨ ਹਾਸਲ ਕੀਤਾ | ਕੁੜੀਆਂ 'ਚੋਂ ਹੇਜ਼ਲ (ਸ਼ਿਵਾਲਿਕ ਹਾਊਸ) ਪਹਿਲਾ, ਸਤਕਾਰਜੋਤ ਕੌਰ (ਅਰਾਵਲੀ ਹਾਊਸ) ਦੂਜਾ ਅਤੇ ਅਨੀਸ਼ਾ (ਵਿੰਧਿਆਂਚਲ ਹਾਊਸ) ਨੇ ਤੀਜਾ ਸਥਾਨ ਹਾਸਲ ਕੀਤਾ |
ਪਿਛਲੀ ਖ਼ਬਰ ਚੇਤਨਾ ਪਰਖ਼ ਪ੍ਰੀਿਖ਼ਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਦਿੜ੍ਹਬਾ ਬਲਾਕ ਲਈ 41 ਉਮੀਦਵਾਰ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।