15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਹਲਕਾ ਭਦੌੜ ਦੇ ਲੋਕ 'ਆਪ' ਨੂੰ ਵੋਟਾਂ ਪਾ ਕੇ ਪਛਤਾਅ ਰਹੇ ਹਨ-ਜਸਵੀਰ ਸਿੰਘ ਧੰਮੀ <br/>

ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਕੋਠੇ ਬਾਬਾ ਭਾਨ ਸਿੰਘ ਵਿਖੇ ਮੀਟਿੰਗ ਕਰਨ ਸਮੇਂ | ਤਸਵੀਰ : ਰਜਿੰਦਰ ਬੱਤਾ <br/> 07-12-2025
ਭਦੌੜ, 6 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਜ਼ਿਲ੍ਹਾ ਪ੍ਰੀਸ਼ਦ ਦੇ ਸ਼ਹਿਣਾ ਜ਼ੋਨ ਅਤੇ ਬਲਾਕ ਸੰਮਤੀ ਨੈਣੇਵਾਲ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਿੰਦਰ ਕੌਰ ਮਾਤਾ ਸਰਪੰਚ ਗਗਨਦੀਪ ਸਿੰਘ ਗਗਨਾ ਨੈਣੇਵਾਲ ਦੇ ਹੱਕ ਵਿਚ ਅੱਜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਵਲੋਂ ਕੋਠੇ ਬਾਬਾ ਭਾਨ ਸਿੰਘ ਵਿਖੇ ਚੋਣ ਮੀਟਿੰਗ ਕਰ ਕੇ ਪਾਰਟੀ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਧੰਮੀ, ਸ਼ਹਿਰੀ ਪ੍ਰਧਾਨ ਅਮਨਿੰਦਰ ਸਿੰਘ ਗੋਲਡੀ ਭੁੱਲਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਲਕਾ ਭਦੌੜ ਦੇ ਲੋਕ 'ਆਪ' ਸਰਕਾਰ ਨੂੰ ਵੋਟ ਦੇ ਕੇ ਹੁਣ ਤੱਕ ਪਛਾਤ ਰਹੇ ਹਨ ਅਤੇ ਜਿਸ ਨੂੰ ਚੱਲਦਾ ਕਰਨ ਦੀ ਸ਼ੁਰੂਆਤ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾ ਕੇ ਕਰਨਗੇ ਤਾਂ ਜੋ ਪਾਰਟੀ ਉਮੀਦਵਾਰ ਨੂੰ ਵੱਡੇ ਬਹੁਮਤ ਨਾਲ ਜਤਾਇਆ ਜਾ ਸਕੇ | ਇਸ ਸਮੇਂ ਭੁਪਿੰਦਰ ਸਿੰਘ ਵਿੱਕੀ, ਗੁਰਚਰਨ ਸਿੰਘ ਭੁੱਲਰ, ਭੋਲਾ ਸਿੰਘ ਕੂਕਾ, ਪਰਮਜੀਤ ਸਿੰਘ ਭੁੱਲਰ, ਨੇਕ ਸਿੰਘ, ਕੀਪਾ ਸਿੰਘ ਮਾਨ, ਦਰਸ਼ੀ ਸਿੰਘ ਭੁੱਲਰ, ਨਿੱਕਾ ਸਿੰਘ, ਜਗਤਾਰ ਸਿੰਘ ਭੁੱਲਰ, ਕਾਲਾ ਸਿੰਘ ਮਾਨ, ਹਰਜੀਤ ਸਿੰਘ ਭੁੱਲਰ, ਹਰਭਜਨ ਸਿੰਘ, ਨਿਰਭੈ ਸਿੰਘ, ਨਾਇਬ ਸਿੰਘ ਛੋਟਾ ਸਿੰਘ, ਗੁਰਮੀਤ ਸਿੰਘ ਫ਼ੌਜੀ, ਸ਼ਮਸ਼ੇਰ ਸਿੰਘ ਅਤੇ ਗੇਲਾ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ <br/> ਅਗਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।