15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਇਕੱਤਰਤਾ

ਅਜੀਤ ਡੈਸਕ 07-12-2025

ਬਰੇਟਾ, 6 ਦਸੰਬਰ (ਜੀਵਨ ਸ਼ਰਮਾ)- ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ ਦੀ ਇਕੱਤਰਤਾ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ ਦੀ ਅਗਵਾਈ ਵਿਚ ਹੋਈ | ਉਨ੍ਹਾਂ ਕਿਹਾ ਕਿ ਪੈ੍ਰਕਟੀਸ਼ਨਰਾਂ ਵਲੋਂ ਪਿੰਡਾਂ ਵਿਚ ਸਰਕਾਰੀ ਸਿਹਤ ਸਹੂਲਤਾਂ ਨਾ ਹੋਣ ਦੇ ਬਾਵਜੂਦ ਸਸਤੇ ਰੇਟਾਂ ਅਤੇ ਸਹੀ ਸਮੇਂ 'ਤੇ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਸੂਬਾਈ ਆਗੂ ਤਾਰਾ ਚੰਦ ਭਾਵਾ ਨੇ ਕਿਹਾ ਕਿ ਪੈ੍ਰਕਟੀਸ਼ਨਰਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਸਿੱਟਿਆਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ ਜਦ ਕਿ ਕਈ ਥਾਵਾਂ ਤੇ ਪ੍ਰਸ਼ਾਸਨ ਵੱਲੋਂ ਬਿਨਾ ਵਜ੍ਹਾ ਪੈ੍ਰਕਟੀਸ਼ਨਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ 16 ਰਾਜਾਂ ਵਿਚ ਕੰਮ ਕੀਤਾ ਜਾ ਰਿਹਾ ਹੈ | ਇਸ ਮੌਕੇ ਗਿਆਨ ਚੰਦ ਅਜਾਦ, ਬਿੱਟੂ ਸ਼ਰਮਾ, ਸਤੀਸ਼ ਕੁਮਾਰ ਬਰੇਟਾ, ਹਰਬੰਸ ਸਿੰਘ ਦਿਆਲਪੁਰਾ, ਅਵਤਾਰ ਸਿੰਘ ਖੱਤਰੀਵਾਲਾ, ਤਰਸੇਮ ਸਿੰਘ ਧਰਮਪੁਰਾ, ਮੇਵਾ ਸਿੰਘ ਧਰਮਪੁਰਾ, ਕੁਲਵੰਤ ਸਿੰਘ ਬਖਸ਼ੀਵਾਲਾ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਕਿਸ਼ਨਗੜ੍ਹ, ਅਜੈਬ ਸਿੰਘ ਕੁੱਲਰੀਆਂ, ਵਾਸਦੇਵ ਭਾਵਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਭਦੌੜ ਦੇ ਲੋਕ 'ਆਪ' ਨੂੰ ਵੋਟਾਂ ਪਾ ਕੇ ਪਛਤਾਅ ਰਹੇ ਹਨ-ਜਸਵੀਰ ਸਿੰਘ ਧੰਮੀ <br/> ਅਗਲੀ ਖ਼ਬਰ ਮਾਨਸਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਲਈ 298 ਉਮੀਦਵਾਰ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।