15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸ਼ਾਇਰ ਰਵੀ ਨੰਦਨ ਦੀ ਕਾਵਿ ਪੁਸਤਕ 'ਤੇ ਗੋਸ਼ਟੀ ਅੱਜ

ਅਜੀਤ ਡੈਸਕ 07-12-2025
ਮਾਨਸਾ, 6 ਦਸੰਬਰ (ਵਿ.ਪ੍ਰਤੀ.)- ਅਦਬ ਲੋਕ ਮਾਨਸਾ ਵਲੋਂ ਲੜੀਵਾਰ ਰੂ-ਬਰੂ ਸਮਾਗਮ ਬੈਠਕ ਦੌਰਾਨ ਉੱਘੇ ਸ਼ਾਇਰ ਰਵੀ ਨੰਦਨ ਦੀ ਕਾਵਿ ਪੁਸਤਕ 'ਕਣਸ' 'ਤੇ ਗੋਸ਼ਟੀ 7 ਦਸੰਬਰ ਨੂੰ ਬਾਅਦ ਦੁਪਹਿਰ 12:15 ਵਜੇ ਸਥਾਨਕ ਸਰ ਜੈਫਰੀ ਇੰਸਟੀਚਿਊਟ ਵਿਖੇ ਕਰਵਾਈ ਜਾਵੇਗੀ | ਸੰਸਥਾ ਦੇ ਪ੍ਰਧਾਨ ਐਡਵੋਕੇਟ ਬਲਵੰਤ ਭਾਟੀਆ, ਜਨਰਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਾ. ਸੰਦੀਪ ਸਿੰਘ ਮੁਖੀ ਪੰਜਾਬੀ ਵਿਭਾਗ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਪੁਸਤਕ 'ਤੇ ਪਰਚਾ ਪੜ੍ਹਨਗੇ ਜਦਕਿ ਪ੍ਰਧਾਨਗੀ ਡਾ. ਹਰਵਿੰਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਕਰਨਗੇ | ਉਨ੍ਹਾਂ ਦੱਸਿਆ ਕਿ ਚਰਚਾ 'ਚ ਵਿਦਵਾਨ ਤੇ ਸਾਹਿਤਕਾਰ ਭਾਗ ਲੈਣਗੇ |
ਪਿਛਲੀ ਖ਼ਬਰ ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦੇ ਬਾਇਓਮਾਸ ਪਲਾਂਟ ਕਰ ਕੇ ਪਰਾਲੀ ਸਾੜਨ ਦੇ ਮਾਮਲੇ ਘਟੇ ਅਗਲੀ ਖ਼ਬਰ ਪੰਜਾਬ ਰਾਜ ਗੋਦਾਮ ਨਿਗਮ ਬੁਢਲਾਡਾ ਦੇ ਕਰਮਚਾਰੀਆਂ 'ਤੇ ਗੁਦਾਮਾਂ 'ਚੋਂ ਕਣਕ ਚੋਰੀ ਕਰਨ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।