15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੰਜਾਬ ਰਾਜ ਗੋਦਾਮ ਨਿਗਮ ਬੁਢਲਾਡਾ ਦੇ ਕਰਮਚਾਰੀਆਂ 'ਤੇ ਗੁਦਾਮਾਂ 'ਚੋਂ ਕਣਕ ਚੋਰੀ ਕਰਨ ਦੇ ਦੋਸ਼

ਅਜੀਤ ਡੈਸਕ 07-12-2025

ਬੁਢਲਾਡਾ, 6 ਦਸੰਬਰ (ਸਵਰਨ ਸਿੰਘ ਰਾਹੀ)-ਪੰਜਾਬ ਰਾਜ ਗੋਦਾਮ ਨਿਗਮ ਭੀਖੀ ਵਿਖੇ ਬਤੌਰ ਤਕਨੀਕੀ ਸਹਾਇਕ ਵਜੋਂ ਤਾਇਨਾਤ ਅਮਨਦੀਪ ਸਿੰਘ ਵਾਸੀ ਸੱਦਾ ਸਿੰਘ ਵਾਲਾ ਨੇ ਆਪਣੇ ਹੀ ਮਹਿਕਮੇ ਦੇ ਬੁਢਲਾਡਾ ਖੇਤਰ 'ਚ ਤਾਇਨਾਤ ਇੰਚਾਰਜ ਸਮੇਤ ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਤੇ ਗੁਦਾਮਾਂ 'ਚ ਕਣਕ ਚੋਰੀ ਕਰ ਕੇ ਵੇਚਣ ਦਾ ਦੋਸ਼ ਲਗਾਇਆ ਹੈ | ਥਾਣਾ ਸ਼ਹਿਰੀ ਬੁਢਲਾਡਾ ਵਿਖੇ ਦਿੱਤੀ ਦਰਖਾਸਤ ਵਿਚ ਉਕਤ ਨੇ ਦੋਸ਼ ਲਗਾਇਆ ਹੈ ਕਿ ਮਹਿਕਮੇ ਦੇ ਬੁਢਲਾਡਾ ਵਿਖੇ ਤਾਇਨਾਤ ਕਰਮਚਾਰੀ, ਨੇੜਲੇ ਪਿੰਡ ਫੁੱਲੂਵਾਲਾ ਡੋਗਰਾ ਵਿਖੇ ਨਿਗਮ ਦੇ ਖੁੱਲੇ੍ਹ ਗੋਦਾਮ (ਗੁਰਦਿਆਲ ਓਪਨ ਪਲੱਥ) 'ਚੋਂ ਗੋਦਾਮ ਇੰਚਾਰਜ ਸਮੇਤ ਟੀ.ਏ., 2 ਗਡਾਊਨ ਅਟੈਂਡੈਂਟ ਕਣਕ ਦੀਆਂ ਟਰਾਲੀਆਂ ਭਰ ਕੇ ਵੇਚਦੇ ਹਨ | ਸ਼ਿਕਾਇਤ ਕਰਤਾ ਨੇ ਪੱਤਰਕਾਰਾਂ ਨੂੰ ਥਾਣਾ ਸ਼ਹਿਰੀ ਦੇ ਬਾਹਰ ਖੜ੍ਹੀਆਂ ਦੋ ਕਣਕ ਦੀਆਂ ਭਰੀਆਂ ਟਰਾਲੀਆਂ ਦਿਖਾਉਂਦਿਆਂ ਕਿਹਾ ਕਿ ਉਸ ਵਲੋਂ ਇਹ ਟਰਾਲੀਆਂ ਪੁਲਿਸ ਨੂੰ ਫੜਵਾਈਆਂ ਗਈਆ ਹਨ, ਜਿਨ੍ਹਾਂ ਵਿਚ ਖੁੱਲੇ੍ਹ ਰੂਪ 'ਚ ਭਰੀ ਹੋਈ ਕਰੀਬ 150 ਕੁਇੰਟਲ ਕਣਕ ਅਤੇ ਇਨ੍ਹਾਂ ਕਣਕ ਦੀਆਂ ਟਰਾਲੀਆਂ ਉੱਪਰ ਸਰਕਾਰੀ ਬਾਰਦਾਨੇ ਦੇ ਖਾਲੀ ਕੀਤੇ ਹੋਏ ਗੱਟੇ ਵੀ ਮੌਜੂਦ ਹਨ | ਇਸ ਸਬੰਧੀ ਥਾਣਾ ਮੁਖੀ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ, ਪੁਲਿਸ ਵਲੋਂ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਸ਼ਾਇਰ ਰਵੀ ਨੰਦਨ ਦੀ ਕਾਵਿ ਪੁਸਤਕ 'ਤੇ ਗੋਸ਼ਟੀ ਅੱਜ ਅਗਲੀ ਖ਼ਬਰ ਬਦਨਾਮ ਅਪਸਟੀਨ ਨਾਲ ਭਾਰਤੀ ਲੀਡਰਾਂ ਅਤੇ ਕਾਰਪੋਰੇਟਾਂ ਦੇ ਸਬੰਧਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ-ਲਿਬਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।