ਮਾਨਸਾ, 3 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਦੇ 11 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਦਲੇਲ ਸਿੰਘ ਵਾਲਾ ਇਕ ਅਜਿਹਾ ਜ਼ੋਨ ਹੈ ਜਿੱਥੇ ਬਹੁਕੋਨਾ ਮੁਕਾਬਲਾ ਹੋਣ ਦੀ ਸੰਭਾਵਨਾ ਬਣ ਗਈ ਹੈ | ਇਹ ਜ਼ੋਨ ਇਸਤਰੀਆਂ ਲਈ ਰਾਖਵਾਂ ਹੈ | 45 ਬੂਥਾਂ ਅਤੇ 60 ਹਜ਼ਾਰ ਦੇ ਲਗਪਗ ਵੋਟਾਂ ਵਾਲੇ ਇਸ ਜ਼ੋਨ 'ਚ 20 ਪਿੰਡ ਪੈਂਦੇ ਹਨ, ਜਿਨ੍ਹਾਂ 'ਚ ਮੋਹਰ ਸਿੰਘ ਵਾਲਾ, ਜੱਸੜਵਾਲ, ਦਲੇਲ ਸਿੰਘ ਵਾਲਾ, ਖਿਆਲਾ ਖ਼ੁਰਦ, ਮੂਲਾ ਸਿੰਘ ਵਾਲਾ, ਗੁਰਥੜੀ, ਕਿਸ਼ਨਗੜ੍ਹ ਫਰਵਾਹੀ, ਖੀਵਾ ਦਿਆਲੂਵਾਲਾ, ਖੀਵਾ ਖ਼ੁਰਦ, ਸਮਾਓਾ, ਖੀਵਾ ਕਲਾਂ, ਹੀਰੋਂ ਕਲਾਂ, ਹਮੀਰਗੜ੍ਹ ਢੈਪਈ, ਹੋਡਲਾ ਕਲਾਂ, ਬੀਰ ਖ਼ੁਰਦ, ਧਲੇਵਾਂ, ਕੋਟ ਲੱਲੂ, ਬੱਪੀਆਣਾ, ਖਿੱਲਣ ਤੇ ਚਕੇਰੀਆਂ ਸ਼ਾਮਿਲ ਹਨ | ਦਿਲਚਸਪ ਗੱਲ ਇਹ ਹੈ ਕਿ ਇਸ ਜ਼ੋਨ 'ਚ ਪ੍ਰਮੁੱਖ ਰਾਜਸੀ ਪਾਰਟੀਆਂ ਦੀਆਂ 3 ਉਮੀਦਵਾਰਾਂ ਪਿੰਡ ਸਮਾਓਾ ਨਾਲ ਸਬੰਧਿਤ ਹਨ | ਸ਼ੋ੍ਰਮਣੀ ਅਕਾਲੀ ਦਲ ਵਲੋਂ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓਾ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ ਕਿ ਜਦਕਿ ਭਾਜਪਾ ਵਲੋਂ ਸਰਕਲ ਢੈਪਈ ਦੇ ਪ੍ਰਧਾਨ ਗੁਰਤੇਜ ਸਿੰਘ ਦੀ ਪਤਨੀ ਇੰਦਰਜੀਤ ਕੌਰ ਚਹਿਲ ਨੂੰ ਟਿਕਟ ਦਿੱਤੀ ਗਈ ਹੈ | ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਮੱਖਣ ਸਿੰਘ ਸਮਾਓਾ ਦੀ ਪਤਨੀ ਗੁਰਸਵਨਜੀਤ ਕੌਰ ਸਮਾਓਾ ਉਮੀਦਵਾਰ ਬਣਾਏ ਗਏ ਹਨ | ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਲੋਂ ਗੁਰਬਚਨ ਸਿੰਘ ਗੁਰਥੜੀ ਦੀ ਪਤਨੀ ਸੁਰਿੰਦਰ ਕੌਰ ਗੁਰਥੜੀ ਨੰੂ ਉਮੀਦਵਾਰ ਐਲਾਨਿਆ ਗਿਆ ਹੈ | ਇਹ ਇਸਤਰੀ ਉਮੀਦਵਾਰਾਂ 4 ਦਸੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੀਆਂ |
ਮਾਨਸਾ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦਲੇਲ ਸਿੰਘ ਵਾਲਾ 'ਚ ਹੋਵੇਗੀ ਬਹੁਕੋਨੀ ਟੱਕਰ <br/>
ਅਜੀਤ ਡੈਸਕ
04-12-2025